ਟਾਟਾ-ਏਅਰਬੱਸ ਸੀ-295 ਏਅਰਕ੍ਰਾਫਟ ਪਲਾਂਟ ਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ

ਦੁਆਰਾ: Punjab Bani ਪ੍ਰਕਾਸ਼ਿਤ :Monday, 28 October, 2024, 01:15 PM

ਟਾਟਾ-ਏਅਰਬੱਸ ਸੀ-295 ਏਅਰਕ੍ਰਾਫਟ ਪਲਾਂਟ ਦਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਦਘਾਟਨ
ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾ-ਏਅਰਬੱਸ ਸੀ-295 ਏਅਰਕ੍ਰਾਫਟ ਪਲਾਂਟ ਦੇ ਉਦਘਾਟਨ ਤੋਂ ਬਾਅਦ ਸੋਮਵਾਰ ਨੂੰ ਵਡੋਦਰਾ ਦੇ ਮਸ਼ਹੂਰ ਲਕਸ਼ਮੀ ਵਿਲਾਸ ਪੈਲੇਸ ਦੇ ਦਰਬਾਰ ਹਾਲ ਵਿੱਚ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਮੁਲਾਕਾਤ ਕੀਤੀ । ਪੇਡਰੋ ਸਾਂਚੇਜ਼ ਨਾਲ ਦੁਵੱਲੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ । ਸ੍ਰੀ ਮੋਦੀ ਨੇ ਸਾਂਚੇਜ਼ ਨੂੰ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਦੀਵਾਲੀ ਦੇ ਤਿਉਹਾਰ ਦੌਰਾਨ ਭਾਰਤ ਵਿੱਚ ਤੁਹਾਡਾ ਸਵਾਗਤ ਕਰਨ ਦਾ ਮੌਕਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਦੀਵਾਲੀ ਰੋਸ਼ਨੀ, ਉਤਸ਼ਾਹ, ਆਨੰਦ, ਊਰਜਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਤੁਹਾਡੀ ਫੇਰੀ ਨੇ ਸਾਡੇ ਸਬੰਧਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਭਰਿਆ ਹੈ।ਇਸ ਤੋਂ ਪਹਿਲਾਂ ਵਡੋਦਰਾ ਵਿੱਚ ਟਾਟਾ-ਏਅਰਬੱਸ ਏਅਰਕ੍ਰਾਫਟ ਅਸੈਂਬਲੀ ਸਹੂਲਤ ਦੇ ਉਦਘਾਟਨ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਪ੍ਰਸਿੱਧ ਸਪੈਨਿਸ਼ ਗਿਟਾਰਿਸਟ ਪਾਕੋ ਡੇ ਦਾ ਜ਼ਿਕਰ ਕਰਦਿਆਂ ਭਾਰਤ ਅਤੇ ਸਪੇਨ ਦਰਮਿਆਨ ਸੱਭਿਆਚਾਰਕ ਅਤੇ ਉਦਯੋਗਿਕ ਸਬੰਧਾਂ ਬਾਰੇ ਭਾਸ਼ਨ ਦਿੱਤਾ ਕੀਤਾ । ਸਾਂਚੇਜ਼ ਨੇ ਕਿਹਾ ਕਿ 1960 ਦੇ ਦਹਾਕੇ ਦੇ ਅਖੀਰ ਵਿੱਚ ਪ੍ਰਤਿਭਾਸ਼ਾਲੀ ਪਾਕੋ ਡੀ ਲੂਸੀਆ ਅਤੇ ਮਹਾਨ ਭਾਰਤੀ ਸੰਗੀਤਕਾਰ ਰਵੀ ਸ਼ੰਕਰ ਨੇ ਸੰਗੀਤ ਰਾਹੀਂ ਸਾਡੇ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਂਦਾ ।