ਕਾਰ ਸਵਾਰ ਨੂੰ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ ਦੇ ਨਾਲ ਨਾਲ ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ : ਧਰਨਾਕਾਰੀ

ਕਾਰ ਸਵਾਰ ਨੂੰ ਕਾਬੂ ਕਰ ਕੇ ਡੋਪ ਟੈਸਟ ਕਰਵਾਉਣ ਦੇ ਨਾਲ ਨਾਲ ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ : ਧਰਨਾਕਾਰੀ
ਭਾਦਸੋਂ : ਪਟਿਆਲਾ ਸਰਹਿੰਦ ਰੋਡ ਸਥਿਤ ਪਿੰਡ ਬਹਿਬਲਪੁਰ ਨੇੜੇ ਤੇਜ਼ ਰਫ਼ਤਾਰ ਕਾਰ ਵੱਲੋਂ ਦਰੜ ਕੇ ਮਾਰੇ ਗਏ ਸਕੂਟਰ ਸਵਾਰ ਦਾਦਾ-ਪੋਤੀ ਦੇ ਮਾਮਲੇ ਵਿਚ ਮੁਲਜ਼ਮ ਕਾਰ ਡਰਾਈਵਰ ਦੇ ਹਸਪਤਾਲ ਵਿੱਚੋਂ ਗਾਇਬ ਹੋਣ ’ਤੇ ਭੜਕੇ ਲੋਕਾਂ ਨੇ ਸਥਾਨਕ ਨਾਭਾ-ਅਮਲੋਹ ਮੁੱਖ ਮਾਰਗ ’ਤੇ ਭਾਦਸੋਂ ਬੱਸ ਸਟੈਂਡ ਚੌਂਕ ’ਚ ਧਰਨਾ ਲਗਾ ਕੇ 5 ਘੰਟੇ ਜਿਥੇ ਜਾਮ ਲਗਾਈ ਰੱਖਿਆ ਉਥੇ ਮੰਗ ਕੀਤੀ ਕਿ ਕਥਿਤ ਮੁਲਜ਼ਮ ਕਾਰ ਸਵਾਰ ਨੂੰ ਮੁੜ ਕਾਬੂ ਕਰ ਕੇ ਉਸਦਾ ਡੋਪ ਟੈਸਟ ਕਰਵਾਇਆ ਜਾਵੇ, ਨਸ਼ੇ ਵਿਚ ਹਾਦਸਾ ਕਰ ਕੇ ਬੰਦੇ ਮਾਰਨ ਦੀ ਧਾਰਾ ਲਗਾਈ ਜਾਵੇ ਤੇ ਮੁਲਜ਼ਮ ਨੂੰ ਛੱਡਣ ਵਾਲੇ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਮੁਲਜ਼ਮ ਨੂੰ ਕਾਬੂ ਕਰਨ ਤੇ ਹੋਰ ਮੰਗਾਂ ਮੰਨੇ ਜਾਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਦੱਸਣਯੋਗ ਹੈ ਕਿ ਧਰਨਾਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨਾਂ (ਡਕੌਂਦਾ ਤੇ ਕ੍ਰਾਂਤੀਕਾਰੀ), ਭਾਜਪਾ, ਮਿੰਨੀ ਬੱਸ ਐਸੋਸੀਏਸ਼ਨ, ਕਿਸਾਨ ਮੰਚ ਕਲੱਬ ਤੇ ਇਲਾਕਾ ਨਿਵਾਸੀ ਕਰ ਰਹੇ ਸਨ ।