ਪੰਜਾਬ `ਚ ਪਰਾਲੀ ਸਾੜਨ ਦੇ 108 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਨਾਲ ਪ੍ਰਦੁਸ਼ਣ ਦਾ ਪੱਧਰ ਵੀ ਰਿਹੈ ਵਧ

ਪੰਜਾਬ `ਚ ਪਰਾਲੀ ਸਾੜਨ ਦੇ 108 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਨਾਲ ਪ੍ਰਦੁਸ਼ਣ ਦਾ ਪੱਧਰ ਵੀ ਰਿਹੈ ਵਧ
ਚੰਡੀਗੜ੍ਹ : ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਹਾਲ ਦੀ ਘੜੀ ਵੱਧ ਰਹੇ ਹਨ ਜਿਸ ਕਾਰਨ ਪ੍ਰਦੂਸ਼ਨ ਦਾ ਪਧੱਰ ਵੀ ਵਧ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਪ੍ਰਦੂਸ਼ਨ ਵੱਧ ਗਿਆ ਹੈ। ਦਰਅਸਲ ਪੰਜਾਬ ਅਤੇ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਐਤਵਾਰ ਨੂੰ ਪੰਜਾਬ ਦੇ ਤਾਪਮਾਨ `ਚ 1 ਡਿਗਰੀ ਅਤੇ ਚੰਡੀਗੜ੍ਹ `ਚ ਤਾਪਮਾਨ 2.2 ਡਿਗਰੀ ਘੱਟ ਗਿਆ। ਰਾਜਧਾਨੀ ਸਮੇਤ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਹੈ। ਇਸ ਦੌਰਾਨ ਪੰਜਾਬ ਵਿੱਚ ਐਤਵਾਰ ਨੂੰ ਪਰਾਲੀ ਸਾੜਨ ਦੇ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਤਰਨ ਤਾਰਨ `ਚ ਅੱਗ ਲੱਗਣ ਦੀਆਂ 24 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਫ਼ਿਰੋਜ਼ਪੁਰ ਵਿੱਚ 19, ਪਟਿਆਲਾ ਵਿੱਚ 11, ਅੰਮ੍ਰਿਤਸਰ ਅਤੇ ਸੰਗਰੂਰ ਵਿੱਚ 10-10 ਮਾਮਲੇ ਸਾਹਮਣੇ ਆਏ ਹਨ। ਕੁੱਲ ਮਿਲਾ ਕੇ ਇਸ ਸਾਲ ਹੁਣ ਤੱਕ ਸੂਬੇ ਵਿੱਚ ਖੇਤਾਂ ਨੂੰ ਅੱਗ ਲੱਗਣ ਦੀਆਂ 1,857 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜੋ ਪਿਛਲੇ ਸਾਲ ਦੇ 3,293 ਦੇ ਮੁਕਾਬਲੇ ਬਹੁਤ ਘੱਟ ਹਨ।
