ਪਿੰਡ ਲਲੋਛੀ ਦੇ ਦੋਨੋਂ ਸਰਪੰਚਾਂ ਨੇ ਗੁਰਸ਼ਰਨ ਕੌਰ ਰੰਧਾਵਾ ਨਾਲ ਕੀਤੀ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Sunday, 27 October, 2024, 07:34 PM

ਪਿੰਡ ਲਲੋਛੀ ਦੇ ਦੋਨੋਂ ਸਰਪੰਚਾਂ ਨੇ ਗੁਰਸ਼ਰਨ ਕੌਰ ਰੰਧਾਵਾ ਨਾਲ ਕੀਤੀ ਮੁਲਾਕਾਤ
ਹਲਕਾ ਸਮਾਣਾ ਵਿੱਚ ਸਰਗਰਮ ਹੋਣ ਦਾ ਦਿੱਤਾ ਸੱਦਾ
ਪਟਿਆਲਾ : ਹਲਕਾ ਸਮਾਣਾ ਦੇ ਪਿੰਡਾਂ ਦੀਆਂ ਕਾਂਗਰਸ ਨਾਲ ਸਬੰਧਤ ਨਵੀਆਂ ਚੁਣੀਆਂ ਪੰਚਾਇਤਾਂ ਤੇ ਸਰਪੰਚਾਂ ਵੱਲੋਂ ਆਪਣੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਗੁਰਸ਼ਰਨ ਕੌਰ ਰੰਧਾਵਾ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਦੇ ਚਲਦਿਆਂ ਅੱਜ ਨਵੀਂ ਲਲੋਛੀ ਦੇ ਨਵੇਂ ਚੁਣੇ ਸਰਪੰਚ ਨਰਵਿੰਦਰ ਕੌਰ ਪਤਨੀ ਕੁਲਬੀਰ ਸਿੰਘ ਪੁਰਾਣੀ ਲਲੋਛੀ ਦੇ ਸਰਪੰਚ ਸੱਤਪਾਲ ਸਿੰਘ ਨੇ ਆਪਣੀ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਆਗੂਆਂ ਸਮੇਤ ਗੁਰਸ਼ਰਨ ਕੌਰ ਰੰਧਾਵਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਕਾਤ ਕੀਤੀ ਤੇ ਹਲਕਾ ਸਮਾਣਾ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਗੁਰਸ਼ਰਨ ਕੌਰ ਰੰਧਾਵਾ ਨੂੰ ਵਧੇਰੇ ਸਰਗਰਮ ਹੋਣ ਦਾ ਸੱਦਾ ਦਿੱਤਾ। ਉਕਤ ਪੰਚਾਇਤਾਂ ਨੇ ਕਿਹਾ ਕਿ ਗੁਰਸ਼ਰਨ ਕੌਰ ਰੰਧਾਵਾ ਨੇ ਆਪਣੇ ਜ਼ਿਲਾ ਪ੍ਰੀਸ਼ਦ ਚੇਅਰਮੈਨ ਦੇ ਕਾਰਜਕਾਲ ਦੌਰਾਨ ਇਲਾਕੇ ਵਿੱਚ ਕਈ ਅਹਿਮ ਮੰਗਾਂ ਨੂੰ ਪੂਰਾ ਕਰਵਾਇਆ ਸੀ ਜਿਸਦੀ ਬਦੌਲਤ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਅਹੁਦੇ ਤੇ ਬੈਠਦਿਆਂ ਦੇਖਣਾ ਚਾਹੁੰਦੇ ਹਨ ।
ਬੀਬੀ ਰੰਧਾਵਾ ਨੇ ਨਵੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਜੀ ਨਾਲ ਮਿਲਕੇ ਦੋਨੋਂ ਪਿੰਡਾਂ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਲੱਲੋਛੀ ਪਿੰਡ ਦੇ ਲੋਕਾਂ ਵਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਉਣ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਦੋਨੋਂ ਸਰਪੰਚਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਰੌਸ਼ਨ ਸਿੰਘ, ਰਾਜ ਕੁਮਾਰ, ਕੁਲਬੀਰ ਸਿੰਘ, ਗੁਰਪ੍ਰੀਤ ਬੈਦਵਾਣ ਪੀਏ, ਗੁਰਤੇਜ ਸਿੰਘ ਪੰਚ, ਜਸਪਾਲ ਸਿੰਘ ਪੰਚ, ਪਰਮਜੀਤ ਕੌਰ ਪੰਚ, ਜਸਪਾਲ ਸਿੰਘ ਪੰਚ, ਰਾਜ ਕੌਰ ਪੰਚ, ਗੁਰਦਿਆਲ ਸਿੰਘ, ਚਰਨਜੀਤ ਕੌਰ ਪੰਚ, ਜਗਨ ਨਾਥ, ਹਰਦੀਪ ਸਿੰਘ ਪੰਚ ਵੀ ਹਾਜ਼ਰ ਸਨ।