Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਬਾਲਗ ਪਹਿਲਵਾਨਾਂ ਦੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ

ਦੁਆਰਾ: News ਪ੍ਰਕਾਸ਼ਿਤ :Friday, 16 June, 2023, 04:17 PM

ਪੋਕਸੋ ਐਕਟ ਤਹਿਤ ਰਜ ਮਾਮਲਾ ਹਟਾਉਣ ਦੀ ਕੀਤੀ ਸਿਫ਼ਾਰਸ਼
ਨਵੀਂ ਦਿੱਲੀ, 15 ਜੂਨ -ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਨੂੰ ਨਾਬਾਲਗ ਪਹਿਲਵਾਨ ਨਾਲ ਜਿਨਸੀ ਸ਼ੋਸ਼ਣ ਮਾਮਲੇ ‘ਚ ਕਲੀਨ ਚਿੱਟ ਦਿੰਦਿਆਂ ਪੋਕਸੋ ਤਹਿਤ ਦਰਜ ਕੇਸ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ, ਜਦਕਿ ਦੂਜੇ ਮਾਮਲੇ ‘ਚ ਜਿਸ ‘ਚ 6 ਬਾਲਗ ਔਰਤ ਪਹਿਲਵਾਨਾਂ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ, ਰਾਊਜ਼ ਐਵੇਨਿਊ ਕੋਰਟ ‘ਚ ਤਕਰੀਬਨ 1000 ਸਫ਼ਿਆਂ ਦਾ ਦੋਸ਼ਪੱਤਰ ਦਾਇਰ ਕੀਤਾ ਗਿਆ ਹੈ, ਜਿਸ ‘ਚ ਦੋਸ਼ੀਆਂ ਵਜੋਂ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂਅ ਵੀ ਸ਼ਾਮਿਲ ਹੈ |
ਦਿੱਲੀ ਪੁਲਿਸ ਨੇ ਨਾਬਾਲਗ ਪਹਿਲਵਾਨ ਦੇ ਮਾਮਲੇ ‘ਚ 550 ਸਫ਼ਿਆਂ ਦੀ ਕੈਂਸੀਲੇਸ਼ਨ ਰਿਪੋਰਟ ‘ਚ ਕਿਹਾ ਹੈ ਕਿ ਪੋਕਸੋ ਦੀ ਸ਼ਿਕਾਇਤ ਨੂੰ ਲੈ ਕੇ ਕੋਈ ਸਬੂਤ ਨਹੀਂ ਮਿਲਿਆ ਹੈ | ਪੁਲਿਸ ਨੇ ਇਹ ਵੀ ਕਿਹਾ ਹੈ ਕਿ ਪੋਕਸੋ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਭਾਵ ਪੀੜਤਾ ਅਤੇ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਇਸ ਮਾਮਲੇ ‘ਚ ਕੈਂਸੀਲੇਸ਼ਨ ਰਿਪੋਰਟ ਦਾਖਲ ਕੀਤੀ, ਜਿਸ ‘ਚ ਬਿ੍ਜਭੂਸ਼ਨ ਦੇ ਖ਼ਿਲਾਫ਼ ਪੋਕਸੋ ਤਹਿਤ ਦਰਜ ਕੇਸ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ | ਜ਼ਿਕਰਯੋਗ ਹੈ ਕਿ 7 ਔਰਤ ਪਹਿਲਵਾਨਾਂ ਜਿਸ ‘ਚ ਇਕ ਨਾਬਾਲਗ ਪਹਿਲਵਾਨ ਵੀ ਸ਼ਾਮਿਲ ਸੀ, ਨੇ 21 ਅਪ੍ਰੈਲ ਨੂੰ ਦਿੱਲੀ ਪੁਲਿਸ ਨੂੰ ਬਿ੍ਜਭੂਸ਼ਨ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ | ਇਸ ਮਾਮਲੇ ‘ਚ ਪੁਲਿਸ ਨੇ 28 ਅਪ੍ਰੈਲ ਨੂੰ ਬਿ੍ਜਭੂਸ਼ਨ ਖ਼ਿਲਾਫ਼ ਦੋ ਮਾਮਲੇ ਇਕ ਨਾਬਾਲਗ ਪਹਿਲਵਾਨ ਅਤੇ ਦੂਜਾ 6 ਬਾਲਗ ਪਹਿਲਵਾਨਾਂ ਦਾ ਮਾਮਲਾ ਦਰਜ ਕੀਤਾ ਗਿਆ | ਨਾਬਾਲਗ ਦੀ ਸ਼ਿਕਾਇਤ ‘ਤੇ ਪੋਕਸੋ ਐਕਟ ਤਹਿਤ ਦਰਜ ਮਾਮਲੇ ‘ਚ ਪਹਿਲਾਂ ਨਾਬਾਲਗ ਨੇ ਬਿ੍ਜਭੂਸ਼ਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਪਰ ਬਾਅਦ ‘ਚ ਇਸ ਨੂੰ ਭੇਦਭਾਵ ਕਰਨ ਦਾ ਦੋਸ਼ ਕਹਿ ਦੇ ਮਾਮਲਾ ਦਰਜ ਕੀਤਾ ਸੀ | ਪਟਿਆਲਾ ਹਾਊਸ ਕੋਰਟ ‘ਚ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ | 6 ਬਾਲਗ ਔਰਤ ਪਹਿਲਵਾਨਾਂ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਰਾਊਜ਼ ਐਵੇਨਿਊ ਕੋਰਟ ‘ਚ 1082 ਸਫ਼ਿਆਂ ਦਾ ਦੋਸ਼ਪੱਤਰ ਦਾਇਰ ਕੀਤਾ | ਇਸ ਦੋਸ਼ਪੱਤਰ ‘ਚ ਬਿ੍ਜਭੂਸ਼ਨ ਅਤੇ ਵਿਨੋਦ ਤੋਮਰ ਨੂੰ ਮੁਜਰਮ ਬਣਾਇਆ ਗਿਆ ਹੈ | ਦੋਸ਼ਪੱਤਰ ‘ਚ ਲੱਗੇ ਦੋਸ਼ਾਂ ਮੁਤਾਬਿਕ ਦੋਵਾਂ ਨੂੰ ਫਿਲਹਾਲ ਗਿ੍ਫ਼ਤਾਰ ਕਰਨ ਦੀ ਲੋੜ ਨਹੀਂ ਹੈ | ਮਾਹਰਾਂ ਮੁਤਾਬਿਕ ਦੋਸ਼ਪੱਤਰ ਦਰਜ ਮਾਮਲਿਆਂ ‘ਚ ਵੱਧ ਤੋਂ ਵੱਧ 5 ਸਾਲ ਤੱਕ ਦੀ ਹੀ ਸਜ਼ਾ ਹੋ ਸਕਦੀ ਹੈ | ਇਸ ਤੋਂ ਇਲਾਵਾ ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਲੋੜ ਨਹੀਂ ਹੈ | ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਕੁਝ ਹੋਰ ਜਾਣਕਾਰੀ ਭਾਰਤੀ ਕੁਸ਼ਤੀ ਫੈੱਡਰੇਸ਼ਨ ਤੋਂ ਮੰਗੀ ਹੈ, ਜਿਸ ਦਾ ਜਵਾਬ ਆਉਣ ਤੋਂ ਬਾਅਦ ਪੂਰਕ ਦੋਸ਼ਪੱਤਰ ਦਾਖਲ ਕੀਤਾ ਜਾਵੇਗਾ, ਜਿਸ ਮੁਤਾਬਿਕ ਇਹ ਬਿ੍ਜਭੂਸ਼ਨ ਦੇ ਖ਼ਿਲਾਫ਼ ਦੋਸ਼ਪੱਤਰ ਹੈ, ਫਾਈਨਲ ਰਿਪੋਰਟ ਨਹੀਂ | ਇਸ ਮਾਮਲੇ ‘ਚ ਅਗਲੀ ਸੁਣਵਾਈ 22 ਜੂਨ ਨੂੰ ਹੋਵੇਗੀ | ਕਾਂਗਰਸ ਨੇ ਬਿ੍ਜਭੂਸ਼ਨ ਨੂੰ ਦਿੱਲੀ ਪੁਲਿਸ ਵਲੋਂ ਦਿੱਤੀ ਕਲੀਨ ਚਿੱਟ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਦਿੱਲੀ ਪੁਲਿਸ ਨਾ ਸਿਰਫ ਦੋਸ਼ੀਆਂ ਦੇ ਨਾਲ ਖੜ੍ਹੀ ਹੈ, ਸਗੋਂ ਉਨ੍ਹਾਂ ਨੂੰ ਬਚਾ ਵੀ ਰਹੀ ਹੈ



Scroll to Top