ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਪੁਲਸ ਮੁਲਾਜਮ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 24 October, 2024, 03:49 PM

ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਪੁਲਸ ਮੁਲਾਜਮ ਜ਼ਖਮੀ
ਸ੍ਰੀਨਗਰ : ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਇੱਕ ਪੁਲੀਸ ਕਰਮੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿੱਚ ਪਿਆ ਗ੍ਰਿਨੇਡ ਫਟ ਗਿਆ, ਉਨ੍ਹਾਂ ਦੱਸਿਆ ਕਿ ਇਹ ਗ੍ਰਨੇਡ ਇਕ ਮਾਮਲੇ ਵਿਚ ਸਬੂਤ ਦੇ ਤੌਰ ’ਤੇ ਫੜਿਆ ਗਿਆ ਸੀ । ਇਸ ਧਮਾਕੇ ਵਿਚ ਇਕ ਪੁਲਸ ਕਰਮੀ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ।