ਜਨਹਿਤ ਸਮਿਤੀ ਪਟਿਆਲਾ ਵਲੋ 11 ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 24 October, 2024, 03:18 PM

ਜਨਹਿਤ ਸਮਿਤੀ ਪਟਿਆਲਾ ਵਲੋ 11 ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ
ਪਟਿਆਲਾ : ਪਟਿਆਲਾ ਚ 17 ਨਵੰਬਰ ਨੂੰ ਹੋਣ ਜਾ ਰਹੀ ਪਟਿਆਲਾ ਹਾਲਫ਼ ਮੈਰਾਥਨ ਦਾ ਪੋਸਟਰ ਸੰਸਥਾ ਜਨਹਿਤ ਸਮਿਤੀ ਅਤੇ ਸਮਾਜ ਸੇਵੀ ਸੰਸਥਾਵਾਂ ਵਲੋ ਜਾਰੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਦੌੜ ਲਗਾਉਣ ਵਾਲੇ ਗਰੁੱਪ ਅਤੇ ਹੋਰ ਲੋਕਾ ਨੇ ਇਸ ਮੌਕੇ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਸੰਸਥਾ ਵਲੋ ਹਰ ਸਾਲ ਇਹ ਦੌੜ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਪਟਿਆਲਾ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਭਾਰਤ ਦੀਆ ਵੱਖੋ ਵੱਖ ਥਾਂਵਾਂ ਤੋਂ ਆ ਕੇ ਲੋਕ ਹਿੱਸਾ ਲੈਂਦੇ ਹਨ। ਇਹ ਦੌੜ ਸੰਸਥਾ ਦੀ 11 ਵੀ ਦੌੜ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਇਸ ਦੌੜ ਕਰਵਾਉਣ ਦਾ ਮਕਸਦ ਲੋਕਾ ਨੂੰ ਚੰਗੀ ਸਿਹਤ ਜਿਉਣ ਲਈ ਪ੍ਰੇਰਿਤ ਕਰਨਾ ਹੈ। ਇਸ ਦੌੜ ਨੂੰ ਕਰਵਾਉਣ ਲਈ ਸੰਸਥਾ ਜਨਹਿਤ ਸਮਿਤੀ ਲਗਾਤਾਰ ਪਿਛਲੇ ਕੇਈ ਸਾਲ ਤੋਂ ਪ੍ਰਬੰਧ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਦਾ ਆਯੋਜਨ 17 ਨਵੰਬਰ ਨੂੰ ਚਿਲਡਰਨਜ਼ ਪਾਰਕ ਪਟਿਆਲਾ ਤੋਂ ਸਵੇਰੇ 5.30 ਤੇ ਸ਼ੁਰੂ ਕੀਤਾ ਜਾਵੇ ਗਾ। ਉਨ੍ਹਾਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੌਕੇ ਇਸ ਦੌੜ ਵਿਚ ਭਾਗ ਲੈਣ। ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵਲੋ ਦਸਿਆ ਗਿਆ ਕਿ ਇਸ ਦੌੜ ਵਿੱਚ ਹਰੇਕ ਉਮਰ ਦੇ ਲੋਕ ਭਾਗ ਲੈ ਸਕਦੇ ਹਨ, ਸਾਰੇ ਭਾਗ ਲੈਣ ਵਾਲਿਆਂ ਨੂੰ ਇਕ ਟੀ ਸ਼ਰਟ, ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਜੌ ਭੱਜਣ ਵਾਲੇ ਕਿਸੇ ਵਿ ਕੈਟਾਗਰੀ ਵਿਚ ਕੋਈ ਸਥਾਨ ਪ੍ਰਾਪਤ ਕਰਨ ਗੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ। ਜਗਤਾਰ ਜੱਗੀ ਨਿ ਦਸਿਆ ਕਿ ਇਸ ਦੌੜ ਦਾ ਸਾਰਾ ਰਿਕਾਰਡ ਕੰਪਿਊਟਰ ਚਿੱਪ ਪ੍ਰਣਾਲੀ ਨਾਲ ਬਣਾਇਆ ਜਾਵੇਗਾ। ਦੌੜ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਮੈਬਰਾਂ ਲਈ ਰੋਡ ਉਪਰ ਹਾਈਡਰੇਟ ਪੁਆਇੰਟ, ਐਂਬੂਲੈਂਸ ਸੇਵਾ ਅਤੇ ਪਆਈਲੇਟ ਟੀਮ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਇਸ ਈਵੈਂਟ ਵਿਚ ਮਦਦ ਕਰਨ ਵਾਲੇ ਗਰੁੱਪ ਅਤੇ ਸੰਸਥਾਵਾਂ ਦਾ ਵੀ ਧਨਵਾਦ ਕੀਤਾ। ਇਸ ਮੌਕੇ ਅਪਾਹਿਜ ਵਿਅਕਤੀ ਨੂੰ ਰਾਸ਼ਨ ਅਤੇ ਇਕ ਕਿਡਨੀ ਮਰੀਜ਼ ਨੂੰ ਦਵਾਈਆਂ ਦਿਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ, ਐਮ ਪੀ ਡਾਕਟਰ ਧਰਮਵੀਰ ਗਾਂਧੀ, ਐਮ ਐਲ ਏ ਪਟਿਆਲਾ ਸ੍ਰ ਅਜੀਤ ਪਾਲ ਸਿੰਘ ਕੋਹਲੀ ਅਤੇ ਚੇਅਰਮੈਨ ਪੀ ਆਰ ਟੀ ਸੀ ਸ੍ਰ ਰਣਜੋਧ ਸਿੰਘ ਹੱਡਾਣਾ ਜੀ ਵਿਸ਼ੇਸ ਤੌਰ ਤੇ ਪਹੁੰਚਣ ਗੇ। ਇਸ ਮੌਕੇ ਪਟਿਆਲੇ ਦੇ ਕਈ ਰਨਿੰਗ ਗਰੁੱਪ ਸ਼ਾਮਲ ਹੋਏ। ਜਿਨ੍ਹਾਂ ਵਿਚ ਫਿੱਟਨੈੱਸ ਕਲੱਬ ਤੋ ਪ੍ਰਧਾਨ ਅੱਜੀ ਜੀ, ਰੋਡੀਜ਼ ਤੋ ਅੱਜੂ ਜੀ, ਸੀਨੀਅਰ ਗਰੁੱਪ ਤੋ ਕੁਲਵਿੰਦਰ ਮੋਮੀ ਜੀ, ਫਨ ਆਂਨ ਵਿਲ ਤੋ ਅਮਰਿੰਦਰ ਜੀ, ਕਨਵਰ ਜੀ, ਮੈਡਮ ਅਰਚਨਾ, ਜਗਵਿੰਦਰ ਗਰੇਵਾਲ, ਚਮਨ ਲਾਲ ਜੀ, ਪਰਮਿੰਦਰ ਪਹਿਲਵਾਨ, ਸਤੀਸ਼ ਜੋਸ਼ੀ, ਨਰਿੰਦਰ ਸਿੰਘ ਜੀ, ਡਾਕਟਰ ਕੇ ਐਸ ਗਰੋਵਰ ਜੀ, ਸ਼ਿਵਾ ਫਰੂਟ, ਆਉਸ਼ ਗੋਇਲ, ਕਰਮਜੀਤ ਜੀ ਪਾਰਕ ਹਸਪਤਾਲ, ਡੀ ਕੇਥੋਲੌਣ ਪਟਿਆਲਾ, ਸ਼ਾਮਲ ਸਨ