ਬਾਗੀ ਐਮ ਪੀਜ਼ ਟਰੂਡੋ ਨੂੰ ਦਿੱਤਾ ਅਸਤੀਫਾ ਦੇਣ ਦਾ 28 ਤੱਕ ਦਾ ਅਲਟੀਮੇਟਮ
ਦੁਆਰਾ: Punjab Bani ਪ੍ਰਕਾਸ਼ਿਤ :Thursday, 24 October, 2024, 11:28 AM

ਬਾਗੀ ਐਮ ਪੀਜ਼ ਟਰੂਡੋ ਨੂੰ ਦਿੱਤਾ ਅਸਤੀਫਾ ਦੇਣ ਦਾ 28 ਤੱਕ ਦਾ ਅਲਟੀਮੇਟਮ
ਓਟਵਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਚ ਉਹਨਾਂ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋ ਗਈਆਂ ਹਨ ਤੇ ਲਿਬਰਲ ਪਾਰਟੀ ਦੇ ਐਮ ਪੀਜ਼ ਦੀ ਪਾਰਲੀਮੈਂਟ ਹਿੱਲ ਵਿਚ ਮੀਟਿੰਗ ਹੋਈ । ਬੰਦ ਕਮਰਾ ਮੀਟਿੰਗ ਵਿਚ ਬਾਗੀ ਐਮ ਪੀਜ਼ ਨੇ ਟਰੂਡੋ ਨੂੰ ਆਪਣੀਆਂ ਸਿ਼ਕਾਇਤਾਂ ਦਿੱਤੀਆਂ ਤੇ ਬਾਗੀ ਐਮ ਪੀਜ਼ ਨੇ ਆਪਣੀ ਭੜਾਸ ਕੱਢਦਿਆਂ ਟਰੂਡੋ ਨੂੰ 28 ਅਕਤੂਬਰ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ ।
