ਬਾਡੀ ਬਿਲਡਿੰਗ ਮੁਕਾਬਲਿਆਂ ’ਚ ਸਿਮਰਜੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਹਾਸਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 24 October, 2024, 04:53 PM

ਬਾਡੀ ਬਿਲਡਿੰਗ ਮੁਕਾਬਲਿਆਂ ’ਚ ਸਿਮਰਜੀਤ ਸਿੰਘ ਨੇ ਕੀਤਾ ਪਹਿਲਾ ਸਥਾਨ ਹਾਸਲ
ਪਟਿਆਲਾ, 24 ਅਕਤੂਬਰ ( ) : ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਏ ਇੰਟਰ ਕਾਲਜ ਚੈਂਪੀਅਨਸ਼ਿਪ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ 75 ਕਿੱਲੋ ਤੇ 80 ਕਿੱਲੋ ਦੇ ਵਰਗ ਵਿੱਚ ਸਿਮਰਨਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਕੁੱਲ 8 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਸਿਮਰਨਜੀਤ ਸਿੰਘ ਨੇ ਪਹਿਲਾ ਨੰਬਰ ਲੈ ਕੇ ਜਿੱਤ ਪ੍ਰਾਪਤ ਕੀਤੀ । ਇਸ ਤੋਂ ਇਲਾਵਾ ਓਵਰਆਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਵੀ ਸਿਮਰਨਜੀਤ ਸਿੰਘ ਮਿਸਟਰ ਪੀ.ਟੀ.ਯੂ. ਬਣੇ । ਇਸ ਮੌਕੇ ਪਾਵਰ ਲਿਫਟਿੰਗ ਦੇ ਏਸ਼ੀਆ ਗੋਲਡ ਮੈਡਲਿਸਟ ਕਰਮਜੀਤ ਸਿੰਘ, ਯੋਗਜੀਤ ਸਿੰਘ ਅਤੇ ਬਲਵਿੰਦਰ ਸਿੰਘ (ਸਾਰੇ ਕੋਚ) ਵੀ ਮੌਜੂਦ ਸਨ । ਇਸ ਮੌਕੇ ਵੇਟ ਲਿਫਟਿੰਗ, ਪਾਵਰ ਲਿਫਟਿੰਗ ਅਤੇ ਫਿਜ਼ੀਕਿਊ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਏਸ਼ੀਆ ਗੋਲਡ ਮੈਡਲਿਸਟ ਕਰਮਜੀਤ ਸਿੰਘ ਨੇ ਕਿਹਾ ਕਿ ਖੇਡਾਂ ਸਾਨੂੰ ਚੰਗੀ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ । ਖੇਡਾਂ ਨਾਲ ਨੌਜਵਾਨ ਤੰਦਰੁਸਤ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਮਾਤਾ-ਪਿਤਾ, ਆਪਣੇ ਸ਼ਹਿਰ ਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਦੇ ਹਨ ।