ਪੜਾਈ ਵਿੱਚ ਜੁਟਣ ਤੋਂ ਪਹਿਲਾਂ ਬੱਚਿਆਂ ਨੂੰ ਕਰਵਾਈ ਹਾਈਕਿੰਗ ਟਰੇਕਿੰਗ

ਦੁਆਰਾ: Punjab Bani ਪ੍ਰਕਾਸ਼ਿਤ :Wednesday, 23 October, 2024, 10:42 AM

ਪੜਾਈ ਵਿੱਚ ਜੁਟਣ ਤੋਂ ਪਹਿਲਾਂ ਬੱਚਿਆਂ ਨੂੰ ਕਰਵਾਈ ਹਾਈਕਿੰਗ ਟਰੇਕਿੰਗ
ਪਟਿਆਲਾ : ਸਾਲਾਨਾ ਪੇਪਰਾਂ ਵਿੱਚ ਵੱਧ ਤੋਂ ਵੱਧ ਨੰਬਰ ਲੈਣ ਲਈ, ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ, ਗ੍ਰੀਨ ਵੈਲ ਹਾਈ ਸਕੂਲ ਪਟਿਆਲਾ ਵਲੋਂ ਮਾਪਿਆਂ ਦੀ ਸਹਿਮਤੀ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਾਤਾਵਰਨ ਪਾਰਕ, ਜੰਗਲ ਲੈਂਡ ਵਿਖੇ ਹਾਈਕਿੰਗ ਟਰੇਕਿੰਗ ਅਤੇ ਮਨੋਰੰਜਨ ਦੇਣ ਲਈ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਦੀ ਅਗਵਾਈ ਹੇਠ ਇੱਕ ਰੋਜ਼ਾ ਟੂਰ ਪ੍ਰੋਗਰਾਮ ਕਰਵਾਏ। ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਹਮੇਸ਼ਾ ਸਖ਼ਤ ਮਹਿਨਤ ਕਰਦੇ ਹਨ ਅਤੇ ਪੇਪਰਾਂ ਅਤੇ ਮੁਕਾਬਲਿਆਂ ਵਿੱਚ ਚੰਗੇ, ਸਨਮਾਨ ਪ੍ਰਾਪਤ ਕੀਤੇ ਜਾਂਦੇ ਹਨ। ਪਿਛਲੇ ਸਾਲ ਉਨ੍ਹਾਂ ਦੀ ਇੱਕ ਵਿਦਿਆਰਥਣ, ਅਠਵੀਂ ਦੇ ਬੋਰਡ ਦੇ ਪੇਪਰਾਂ ਵਿੱਚ ਪੰਜਾਬ ਵਿੱਚ ਦੂਜੇ ਨੰਬਰ ਤੇ ਆਈ ਸੀ । ਕੁਝ ਮਹੀਨਿਆਂ ਬਾਅਦ ਬੋਰਡ ਦੇ ਪੇਪਰ ਸ਼ੁਰੂ ਹੋ ਜਾਣਗੇ ਇਸ ਲਈ ਬੱਚਿਆਂ ਨੂੰ ਇਸ ਮਨਮੋਹਕ, ਪ੍ਰਦੂਸ਼ਨ ਮੁਕਤ, ਕੁਦਰਤ ਦੀ ਗੋਦ ਵਿੱਚ ਲਿਜਾਇਆ ਗਿਆ ਅਤੇ ਖੁਸ਼ਹਾਲ ਸੁਰੱਖਿਅਤ ਸਿਹਤਮੰਦ ਵਾਤਾਵਰਨ ਦੀ ਮਹੱਤਤਾ ਸਮਝਾਈ । ਸਖ਼ਤ ਮਿਹਨਤ, ਇਮਾਨਦਾਰੀ, ਵਫ਼ਾਦਾਰੀ, ਆਗਿਆਕਾਰਵਿਦਿਆਰਥੀ, ਹਮੇਸ਼ਾ ਮਾਪਿਆਂ ਸਰਕਾਰਾਂ ਸਮਾਜ ਅਤੇ ਗੁਰੂ ਅਧਿਆਪਕਾਂ ਤੋਂ ਅਸ਼ੀਰਵਾਦ ਧੰਨਵਾਦ ਅਤੇ ਸਨਮਾਨ ਪਾਉਂਦੇ ਹਨ । ਇਸ ਗਰੁੱਪ ਨਾਲ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਵੀ ਗਏ, ਅਤੇ ਉਨ੍ਹਾਂ ਨੇ ਜੰਗਲ ਲੈਂਡ ਦੇ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ, ਕਿਸੇ ਸੰਕਟ, ਹਾਦਸੇ, ਘਟਨਾ ਸਮੇਂ ਪੀੜਤਾਂ ਦੀ ਫ਼ਸਟ ਏਡ, ਸਿਹਤ ਸੰਭਾਲ ਕਰਨ ਦੀ ਜਾਣਕਾਰੀ ਵੀ ਦਿੱਤੀ। ਬੱਚਿਆਂ ਨੇ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਵਿਖੇ, ਗੁਰੂ ਜੀ ਦੇ ਅਸ਼ੀਰਵਾਦ ਵੀ ਪ੍ਰਾਪਤ ਕੀਤੇ ।