ਜਮੀਨੀ ਵਿਵਾਦ ਨੂੰ ਲੈ ਕੇ ਝੱਲਠੀਕਰੀ ਵਾਲ ਵਿਖੇ ਚੱਲੀ ਗੋਲੀ ਦੌਰਾਨ ਇੱਕ ਵਿਅਕਤੀ ਦੀ ਸਿਰ ਤੇ ਗੋਲੀ ਮਾਰ ਕੇ ਹੱਤਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 23 October, 2024, 09:14 AM

ਜਮੀਨੀ ਵਿਵਾਦ ਨੂੰ ਲੈ ਕੇ ਝੱਲਠੀਕਰੀ ਵਾਲ ਵਿਖੇ ਚੱਲੀ ਗੋਲੀ ਦੌਰਾਨ ਇੱਕ ਵਿਅਕਤੀ ਦੀ ਸਿਰ ਤੇ ਗੋਲੀ ਮਾਰ ਕੇ ਹੱਤਿਆ
ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਝੱਲਠੀਕਰੀ ਵਾਲ ਵਿਖੇ ਖੇਤਾਂ ਵਿੱਚ ਗੇੜਾ ਮਾਰਨ ਆਏ ਇੱਕ ਵਿਅਕਤੀ ਦੀ ਗੱਡੀ ਵਿੱਚ ਹੀ ਸਿਰ ਤੇ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਝੱਲ ਠੀਕਰੀਵਾਲ ਦੁਪਹਿਰ ਸਮੇਂ ਖੇਤੀ ਲਈ ਠੇਕੇ ਤੇ ਲਈ ਜ਼ਮੀਨ ਤੇ ਗੇੜਾ ਮਾਰਨ ਆਪਣੇ ਇੱਕ ਸਾਥੀ ਨਾਲ ਆਇਆ ਸੀ ਜਦੋਂ ਉਹ ਗੇੜਾ ਮਾਰਨ ਉਪਰੰਤ ਰਮੀਦੀ ਮੰਡੀ ਵੱਲ ਜਾਣ ਲਈ ਗੱਡੀ ਵਿੱਚ ਬੈਠੇ ਤਾਂ ਇੱਕ ਗੱਡੀ ਥੋੜੀ ਦੂਰੀ ਤੇ ਆ ਕੇ ਰੁਕੀ ਜਿਸ ਵਿੱਚੋਂ ਇੱਕ ਵਿਅਕਤੀ ਆਇਆ ਤੇ ਜਸਪਾਲ ਸਿੰਘ ਨੂੰ ਉਸ ਦਾ ਹਾਲ ਚਾਲ ਪੁੱਛਣ ਲੱਗਾ ਤੇ ਜਮੀਨ ਸਬੰਧੀ ਚੱਲ ਰਹੇ ਕੇਸ ਬਾਰੇ ਗੱਲ ਕਰਨ ਲੱਗਾ ਜਿਸ ਤੇ ਉਸ ਨੇ ਕਿਹਾ ਕਿ ਇਸ ਸਬੰਧੀ ਖੇਤ ਮਾਲਕ ਹੀ ਦੱਸ ਸਕਦੇ ਨੇ ਕਥਿਤ ਆਰੋਪੀ ਨੇ ਕਿਹਾ ਕਿ ਸਾਡੇ ਕੋਲ ਫਰਦ ਹੈ ਜਿਸ ਤੇ ਉਸ ਨੇ ਗੱਡੀ ਵਿੱਚ ਬੈਠੇ ਇੱਕ ਹੋਰ ਵਿਅਕਤੀ ਨੂੰ ਫਰਦ ਲਿਆਉਣ ਲਈ ਕਿਹਾ ਜਦੋਂ ਦੂਸਰਾ ਵਿਅਕਤੀ ਗੱਡੀ ਕੋਲ ਆਇਆ ਤਾਂ ਇਹਨਾਂ ਦੋਨਾਂ ਵਿੱਚੋਂ ਇੱਕ ਵਿਅਕਤੀ ਨੇ ਜਸਪਾਲ ਸਿੰਘ ਦੇ ਸਿਰ ਤੇ ਗੋਲੀ ਮਾਰ ਦਿੱਤੀ ਤੇ ਦੋਵੇਂ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਏ। ਜਿਸ ਤੋਂ ਬਾਅਦ ਉਸ ਦਾ ਸਾਥੀ ਦਲਜੀਤ ਸਿੰਘ ਉਸ ਨੂੰ ਸਿਵਿਲ ਹਸਪਤਾਲ ਕਪੂਰਥਲਾ ਲੈ ਕੇ ਆਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਘਟਨਾ ਦੀ ਸੂਚਨਾ ਮਿਲ ਰਿਹਾ ਹੀ ਥਾਣਾ ਸਿਟੀ ਦੇ ਐਸ ਐਚ ਓ ਸੰਜੀਵਨ ਸਿੰਘ ਥਾਣਾ ਕੋਤਵਾਲੀ ਦੇ ਸਬ ਇੰਸਪੈਕਟਰ ਬਲਬੀਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।