ਸੁਖਬੀਰ ਬਾਦਲ ਨੇ ਦਿੱਤਾ ਮਾਨ ਨੂੰ ਜਵਾਬ

ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ
ਪਟਿਆਲਾ 15 ਜੂਨ 2023: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ‘ਸਾਹਿਬ’, ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ |
ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ ‘ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ|
ਸੁਖਬੀਰ ਬਾਦਲ ਨੇ ਕਿਹਾ ਕਿ ਦਿਨ ਦਿਹਾੜੇ ਹੁੰਦੇ ਕਤਲ, ਲੁੱਟਾਂ ਖੋਹਾਂ, ਸੱਤਾਧਾਰੀਆਂ ਵੱਲੋਂ ਨਜਾਇਜ ਕਬਜ਼ੇ ਬੰਦ ਕਰਵਾ ਦਿਓ, ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰ ਦਿਓ, ਪੰਜਾਬ ਦੇ ਬੱਚੇ ਬੱਚੀਆਂ ਦੀਆਂ ਇੱਜ਼ਤਾਂ ਮੰਤਰੀਆਂ ਤੋਂ ਮਹਿਫੂਜ ਕਰਵਾ ਦਿਓ, ਪੰਜਾਬ ਨੂੰ ਦਿੱਲੀ ਦੀ “ਸਿਲੈਕਟਡ ਗੈਂਗ” ਦਾ ਗੁਲਾਮ ਬਣਾਉਣਾ ਬੰਦ ਕਰ ਦਿਓ, ਸਾਡਾ ਕੀ ? ਅਸੀਂ ਤਾਂ ਆਪੇ ਗਲਤ ਸਿੱਧ ਹੋ ਜਾਵਾਂਗੇ।
