ਸਾਬਕਾ ਭਾਰਤੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਕੀਤੇ ਬਾਲੀਵੁੱਡ ਫਿਲਮ ਦੰਗਲ ਨੂੰ ਲੈ ਕੇ ਵੱਡੇ ਖੁਲਾਸੇ

ਸਾਬਕਾ ਭਾਰਤੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਕੀਤੇ ਬਾਲੀਵੁੱਡ ਫਿਲਮ ਦੰਗਲ ਨੂੰ ਲੈ ਕੇ ਵੱਡੇ ਖੁਲਾਸੇ
ਨਵੀਂ ਦਿੱਲੀ : ਸਾਬਕਾ ਭਾਰਤੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਬਾਲੀਵੁੱਡ ਫਿਲਮ ਦੰਗਲ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਸਟਾਰਰ ਫਿਲਮ ਦੰਗਲ ਗੀਤਾ, ਬਬੀਤਾ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਟ ਦੀ ਕਹਾਣੀ ਤੋਂ ਪ੍ਰੇਰਿਤ ਸੀ। ਇਸ ਫਿਲਮ ਨੇ ਬਾਕਸ ਆਫਿਸ `ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਕੁਸ਼ਤੀ ਤੋਂ ਸੰਨਿਆਸ ਲੈਣ ਤੋਂ ਬਾਅਦ, ਬਬੀਤਾ ਫੋਗਾਟ ਨੇ ਰਾਜਨੀਤਿਕ ਰਾਹ ਅਪਣਾਇਆ ਅਤੇ ਫਿਲਮ ਦੰਗਲ ਦੇ ਵਿੱਤੀ ਵੇਰਵਿਆਂ ਦਾ ਖੁਲਾਸਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਫਿਲਮ ਦੰਗਲ ਨੇ 2000 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਕੀਤੀ ਸੀ। ਹਾਲਾਂਕਿ, ਬਬੀਤਾ ਫੋਗਾਟ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਨਿਰਮਾਤਾਵਾਂ ਤੋਂ ਸਿਰਫ 1 ਕਰੋੜ ਰੁਪਏ ਮਿਲੇ ਸਨ।ਬਬੀਤਾ ਫੋਗਾਟ ਨਾਲ ਇੰਟਰਵਿਊ ਕੀਤੀ ਸੀ, ਜਿਸ `ਚ ਉਨ੍ਹਾਂ ਨੂੰ ਪੁੱਛਿਆ ਗਿਆ ਸੀ, “ਦੰਗਲ ਨੇ 2,000 ਕਰੋੜ ਰੁਪਏ ਕਮਾਏ ਤਾਂ ਫੋਗਾਟ ਪਰਿਵਾਰ ਨੂੰ ਸਿਰਫ 1 ਕਰੋੜ ਰੁਪਏ ਮਿਲੇ?” ਇਸ `ਤੇ ਬਬੀਤਾ ਫੋਗਟ ਨੇ ਹਾਂ `ਚ ਜਵਾਬ ਦਿੱਤਾ। ਇਹ ਪੁੱਛੇ ਜਾਣ `ਤੇ ਕਿ ਕੀ ਫੋਗਾਟ ਪਰਿਵਾਰ ਨੂੰ ਸਿਰਫ 1 ਕਰੋੜ ਰੁਪਏ ਮਿਲਣ ਤੋਂ ਨਿਰਾਸ਼ਾ ਹੋਈ ਕਿਉਂਕਿ ਫਿਲਮ ਨੇ ਬਾਕਸ ਆਫਿਸ `ਤੇ ਅੱਗ ਲਗਾਈ, ਬਬੀਤਾ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਉਦੇਸ਼ ਪਿਆਰ ਅਤੇ ਸਨਮਾਨ ਕਮਾਉਣਾ ਹੈ।ਬਬੀਤਾ ਫੋਗਾਟ ਨੇ ਕਿਹਾ ਕਿ ਨਹੀਂ, ਪਾਪਾ ਨੇ ਇੱਕ ਗੱਲ ਆਖੀ ਸੀ ਕਿ ਲੋਕਾਂ ਦਾ ਪਿਆਰ ਅਤੇ ਸਨਮਾਨ ਚਾਹੀਦਾ ਹੈ।ਇਹ ਫਿਲਮ ਬਬੀਤਾ, ਉਸ ਦੀ ਵੱਡੀ ਭੈਣ ਗੀਤਾ ਅਤੇ ਉਸ ਦੇ ਪਿਤਾ ਮਹਾਵੀਰ ਫੋਗਾਟ ਦੀ ਕਹਾਣੀ `ਤੇ ਆਧਾਰਤ ਹੈ। ਫਿਲਮ ਨੇ ਦਿਖਾਇਆ ਕਿ ਕਿਵੇਂ ਮਹਾਵੀਰ ਫੋਗਾਟ ਨੇ ਆਪਣੀਆਂ ਧੀਆਂ ਨੂੰ ਉੱਚ ਦਰਜੇ ਦੇ ਪਹਿਲਵਾਨ ਬਣਾਇਆ, ਜਿਨ੍ਹਾਂ ਨੇ ਦੇਸ਼ ਲਈ ਕਈ ਤਗਮੇ ਜਿੱਤੇ।
