ਸਕੂਲ ਵਿਚ ਸਕੂਲੀ ਵਿਦਿਆਰਥਣਾਂ ਦੀ ਬਾਥਰੂਮ ਵਿਚੋ਼ ਵੀਡੀਓ ਬਣਾਉਣ ਤੇ ਮਾਪਿਆਂ ਸਕੂਲ ਪਹੁੰਚ ਕੀਤਾ ਪ੍ਰਦਰਸ਼ਨ
ਦੁਆਰਾ: Punjab Bani ਪ੍ਰਕਾਸ਼ਿਤ :Saturday, 26 October, 2024, 04:28 PM

ਸਕੂਲ ਵਿਚ ਸਕੂਲੀ ਵਿਦਿਆਰਥਣਾਂ ਦੀ ਬਾਥਰੂਮ ਵਿਚੋ਼ ਵੀਡੀਓ ਬਣਾਉਣ ਤੇ ਮਾਪਿਆਂ ਸਕੂਲ ਪਹੁੰਚ ਕੀਤਾ ਪ੍ਰਦਰਸ਼ਨ
ਮਹਿੰਤਪੁਰ : ਨਜ਼ਦੀਕੀ ਉਮਰਵਾਲ ਬਿੱਲਾ ਰੋਡ `ਤੇ ਕਾਨਵੈਂਟ ਸਕੂਲ `ਚ ਘਿਨਾਉਣੀ ਹਰਕਤ ਹੋਈ । ਇੱਥੇ ਇਕ ਵਿਅਕਤੀ ਬਾਥੂਰਮ `ਚੋਂ ਮੋਬਾਈਲ `ਤੇ ਲੜਕੀਆਂ ਦੀ ਵੀਡੀਓ ਬਣਾਉਂਦਾ ਸੀ, ਜਿਸ ਕਰਕੇ ਲੋਕਾਂ ਨੇ ਸਕੂਲ `ਚ ਪਹੁੰਚ ਕੇ ਸਕੂਲ ਸਟਾਫ ਖਿਲਾਫ ਪ੍ਰਦਰਸ਼ਨ ਕੀਤਾ । ਇਸ ਮੌਕੇ ਡੀ. ਐਸ. ਪੀ. ਓਂਕਾਰ ਸਿੰਘ ਬਰਾੜ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਦੋਂ ਪੱਤਰਕਾਰਾਂ ਨੇ ਬਰਾੜ ਤੋਂ ਮਾਮਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਕੰਪਲੇਂਟ ਕਰੇਗਾ ਤਾਂ ਕਾਰਵਾਈ ਹੋਵੇਗੀ । ਬੱਚਿਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਸਕੂਲ ਮੇਨਜਮੈਟ ਖਿਲਾਫ਼ ਨਾਅਰੇਬਾਜ਼ੀ ਕੀਤੀ । ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ ।
