ਮਰਨ ਵਰਤ 'ਤੇ ਬੈਠੇ ਕਿਸਾਨਾਂ ਵੱਲੋਂ ਪਾਣੀ ਵੀ ਤਿਆਗਣ ਤੋਂ ਬਾਅਦ

ਦੁਆਰਾ: News ਪ੍ਰਕਾਸ਼ਿਤ :Thursday, 15 June, 2023, 08:47 PM

ਸਰਕਾਰ ‘ਤੇ ਵਧਿਆ ਪ੍ਰੈਸ਼ਰ : ਕੀਤੀ ਸਹਿਮਤੀ : ਕਿਸਾਨ ਨੇਤਾਵਾਂ ਨੇ ਮਰਨ ਵਰਤ ਤੋੜਿਆ
– ਦਰਜਨ ਤੋਂ ਵੱਧ ਮੰਗਾਂ ਮੰਨੀਆਂ
– ਅਗਲਾ ਸੰਘਰਸ਼ ਦਾ ਸਾਥੀ ਨੇਤਾਵਾਂ ਨਾਲ ਸਲਾਹ ਤੋਂਬਾਅਦ ਹੋਵੇਗਾ ਐਲਾਨ

ਪਟਿਆਲਾ, 15 ਜੂਨ :
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿਖੇ ਪਿਛਲੇ 8 ਦਿਨਾਂ ਤੋਂ ਚਲ ਰਿਹਾ ਮਰਨ ਵਰਤ ਆਖਿਰ ਅੱਜ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਹਿਮਤੀ ਬਣਨ ਤੋੀ ਬਾਅਦ ਖਤਮ ਹੋ ਗਿਆ ਹੈ। ਸਰਕਾਰ ਨੇ ਕਿਸਾਨਾਂ ਦੀਆਂ ਦਰਜਨ ਦੇ ਕਰੀਬ ਮੰਗਾਂ ਮੰਨ ਲਈਆਂ ਹਨ, ਜਿਸਦੇ ਚਲਦਿਆਂ ਅੱਜ ਦੇਰ ਸ਼ਾਮ ਕਿਸਾਨਾਂ ਨੇ ਨਾਰੀਅਲ ਪਾਣੀ ਪੀਕੇ ਆਪਣਾ ਮਰਨ ਵਰਤ ਖਤਮ ਕਰ ਲਿਆ ਹੈ।
ਪਿਛਲੇ 8 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ,ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ,ਸੁਖਜੀਤ ਸਿੰਘ ਹਰਦੋਝੰਢੇ,ਤਰਸੇਮ ਸਿੰਘ ਗਿੱਲ ਨੇ ਸਹਿਮਤੀ ਤੋਂਬਾਅਦ ਦੱਸਿਆ ਕਿ ਅਗਲੀ ਰਣਨੀਤੀ ਸਾਥੀਆਂ ਨਾਲ ਵਿਚਾਰ ਤੋਂ ਬਾਅਦ ਹੋਵੇਗੀ। ਇਨ੍ਹਾਂ ਮਰਨ ਵਰਤ ਨੇਤਾਵਾਂ ਨੇ ਅੱਜ ਸਵੇਰੇ ਮੀਟਿੰਗ ਕਰਕੇ ਪਾਣੀ ਵੀ ਤਿਆਗ ਦਿੱਤਾ ਸੀ ਪਰ ਗਰਮੀ ਵਿੱਚ 5 ਕਿਸਾਨ ਨੇਤਾਵਾਂ ਵੱਲੋਂ ਪਾਣੀ ਤਿਆਗਣ ਕਾਰਨ ਸਰਕਾਰ ਦੀ ਚਿੰਤਾ ਦੀ ਲਹਿਰ ਵਧ ਗਈ ਸੀ। ਹਾਲਾਂਕਿ ਇਹ ਪੰਜੇ ਕਿਸਾਨ ਨੇਤਾ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਆਰਜੀ ਜੇਲ ਬਣਾਕੇ ਰਖੇ ਹੋਏ ਸਨ।
ਪੰਜਾਬ ਇੰਟੈਲੀਜੈਂਸ ਦੇ ਏਡੀਜੀਪੀ ਜਸਕਰਨ ਸਿੰਘ, ਏ.ਆਈ.ਜੀ. ਰਤਨ ਸਿੰਘ ਬਰਾੜ, ਆਲਮ ਵਿਜੈ ਸਿੰਘ ਜੌਹਲ ਐਸ.ਐਸ.ਪੀ. ਸੀ.ਆਈ.ਡੀ, ਸੰਦੀਪ ਕੁਮਾਰ ਜੋਸ਼ੀ ਡੀਐਸਪੀ ਅਤੇ ਕਈ ਹੋਰ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀ ਅੱਜ ਸਵੇਰ ਤੋਂ ਹੀ ਕਿਸਾਨਾਂ ਅਤੇ ਸਰਕਾਰ ਦੀ ਗੱਲ ਮੁਕਾਉਣ ‘ਤੇ ਲਗੇ ਹੋਏ ਸਨ ਤੇ ਆਖਿਰ ਅੱਜ ਉਨ੍ਹਾਂ ਨੂੰ ਦੇਰ ਸ਼ਾਮ ਜਾਕੇ ਸਫਲਤਾ ਮਿਲ ਗਈ।
ਕਿਸਾਨ ਨੇਤਾਵਾਂ ਨੇ ਦੱਸਿਆ ਕਿ ਸਰਕਾਰ ਨੇ ਹੁਣ ਉਨ੍ਹਾਂ ਦੀਆਂ ਜੋ ਮੰਗਾਂ ਮੰਨੀਆਂ ਹਨ, ਉਨ੍ਹਾਂ ਵਿੱਚ ਕਿਸਾਨ ਆਪਣੀ ਮਰਜੀ ਨਾਲ ਬਿਨਾਂ ਕਿਸੇ ਖ਼ਰਚੇ ਤੋਂ ਹੁਣ ਜਿੱਥੇ ਚਾਹੁੰਣ ਮੋਟਰ ਕੁਨੈਕਸ਼ਨ ਸ਼ਿਫਟ ਕਰ ਸਕਦੇ ਹਨ, ਘਰ ਵਿੱਚ ਦੁਧਾਰੂ ਪਸ਼ੂ ਪਾਲਣ ਵਾਲਿਆਂ ਨੂੰ ਕਮਰਸ਼ੀਅਲ ਚਾਰਜ ਨਹੀਂ ਲੱਗੇਗਾ ਹੁਣ ਘਰੇਲੂ ਚਾਰਜ ਹੀ ਲੱਗੇਗਾ,ਵੱਖ ਵੱਖ ਸਕੀਮਾ ਅਧੀਨ ਮੋਟਰ ਕੁਨੈਕਸ਼ਨਾ ਦੇ ਭਰੇ ਪੈਸੇ ਜੋ ਕਿਸਾਨ ਕੁਨੈਕਸ਼ਨ ਨਹੀਂ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਵਿਆਜ ਸਮੇਤ ਬਿਜਲੀ ਵਿਭਾਗ ਪੈਸੇ ਵਾਪਸ ਕਰੇਗਾ,ਜਮੀਨ ਦੀ ਵਿਕਰੀ ਦੀ ਸੂਰਤ ਵਿੱਚ ਰਜਿਸਟਰੀ ਅਤੇ ਫਰਦ ਕਾਪੀ ਦੇ ਆਧਾਰ ਤੇ ਕੁਨੈਕਸ਼ਨ ਮਾਲਕ ਦੇ ਨਾਮ ਤਬਦੀਲ ਕਰ ਦਿੱਤਾ ਜਾਵੇਗਾ,ਭਰਾਵੀ ਵੰਡ ਦੀ ਪ੍ਰਕਿਰਿਆ ਨੂੰ ਸੁਖਾਲਿਆਂ ਕਰਨ ਲਈ ਕਮੇਟੀ ਗਠਿਤ,ੜਣਛ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮਰ ਜਲਦੀ ਵੱਡੇ ਹੋਣਗੇ, ਬਾਦਲ ਸਰਕਾਰ ਸਮੇਂ ਕਿਸਾਨਾਂ ਵੱਲੋ ਆਪਣੇ ਖ਼ਰਚੇ ਤੇ ਲਗਾਏ ਗਏ ਟਰਾਸਫਾਰਮਰਾ ਨੂੰ ਪਾਵਰਕੌਮ ਵੱਲੋ ਆਪਣੇ ਅਧਿਕਾਰ ਖੇਤਰ ਵਿੱਚ ਲੈਣ ਲਈ ਕੋਈ ਫੀਸ ਨਹੀਂ ਲਈ ਜਾਵੇਗੀ,ਟਰਾਸਫਾਰਮਰ ਸੜਨ ਦੇ 24 ਘੰਟਿਆਂ ਵਿੱਚ ਬਦਲਿਆ ਜਾਵੇਗਾ ਅਤੇ ਨਾਂ ਬਦਲਣ ਦੀ ਸੂਰਤ ਵਿੱਚ ਅਧਿਕਾਰੀਆਂ ‘ਤੇ ਕਾਰਵਾਈ ਹੋਵੇਗੀ।
ਇਸਤੋਂ ਪਹਿਲਾਂ ਅੱਜ ਦੁਪਿਹਰ ਵੇਲੇ ਕਿਸਾਨਾਂ ਦੇ ਮਹਾ ਸੰਗਠਨ ਨੇ ਹਰਿਆਣਾ ਵਿਖੇ ਮੀਟਿੱਗ ਕਰਕੇ ਇਹ ਐਲਾਨ ਕਰ ਦਿੱਤਾ ਸੀ ਕਿ 19 ਜੂਨ ਨੂੰ ਪਟਿਆਲਾ ਵਿਖੇ ਮਹਾਰੈਲੀ ਹੋਵੇਗੀ, ਜਿਸ ਵਿੱਚ ਦੇਸ਼ ਦੇ ਲੱਖਾਂ ਕਿਸਾਨ ਪੁਜਣਗੇ। ਨੇਤਾਵਾਂ ਨੇ ਕਿਹਾ ਸੀ ਕਿ ਇਹ ਰੈਲੀ ਸਰਕਾਰ ਦੇ ਜਬਰ ਤੇ ਜੁਲਮ ਖਿਲਾਫ ਹੋਵੇਗੀ। ਹਾਲਾਂਕਿ ਇਸਤੋਂ ਬਾਅਦ ਦੇਰ ਸ਼ਾਮ ਸਰਕਾਰ ਵੱਲੋਂ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ ਹੈ ਪਰ ਕਿਸਾਨਾਂ ਨੇ ਆਖਿਆ ਹੈ ਕਿ ਇਹ ਰੈਲੀ ਹਰ ਹਾਲਤ ਵਿੱਚ ਹੋਕੇ ਰਹੇਗੀ।



Scroll to Top