ਵਿਰਸੇ ਅਤੇ ਵਿਰਾਸਤ ਦਾ ਪਹਿਰੇਦਾਰ ਫੋਟੋ ਪ੍ਰਦਰਸ਼ਨੀ ਦਾ ਆਯੋਜਿਨ ਤੇ ਗੁਰਮਤਿ ਪ੍ਰਕਾਸ਼ ਪੱਤ੍ਰਿਕਾ ਦਾ ਰੀਲੀਜ਼ ਸਮਾਗਮ ਆਪਣੀ ਅਮਿੱਟ ਛਾਪ ਛੱਡ ਗਿਆ

ਦੁਆਰਾ: News ਪ੍ਰਕਾਸ਼ਿਤ :Friday, 16 June, 2023, 03:52 PM

ਮੁੱਖ ਮਹਿਮਾਨ ਦੇ ਤੌਰ ਤੇ ਸ. ਇਕਵਿੰਦਰ ਸਿੰਘ ਗਹੀਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਨੇ ਸ਼ਿਰਕਤ
(ਸਰੀ) ਬੀਤੇਦਿਨੀਂਟਰਾਂਟੋ ਦੇ ਡਿਕਸੀ ਗੁਰਦੁਆਰਾ ਸਾਹਿਬ ਵਿਚ ਸਥਿਤਜਿਮਨੇਜ਼ੀਅਮ ਵਿਚ ਸਰਦਾਰਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਸ਼ਤਾਬਦੀ ਦੇ ਸੰਦਰਭ ਵਿਚ ਇਕ ਫੋਟੋ ਪ੍ਰਦਰਸ਼ਨੀਦਾ ਆਯੋਜਿਨ ਸਿੱਖ ਨੈਸ਼ਨਲਆਰਕਾਈਵਜ਼ਕੈਨੇਡਾ ਵਲੋਂ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ. ਇਕਵਿੰਦਰ ਸਿੰਘ ਗਹੀਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਨੇ ਸ਼ਿਰਕਤ ਕੀਤੀ।ਸਮਾਗਮ ਦੇ ਮੁੱਖਬੁਲਾਰੇਬ੍ਰਿਿਟਸ਼ਕੋਲੰਬੀਆ ਤੋਂ ਉੱਘੇ ਵਿਦਵਾਨ ਤੇ ਚਿੰਤਕ ਸ. ਜੈਤੇਗ ਸਿੰਘ ਅਨੰਤ ਵਿਸ਼ੇਸ਼ ਤੌਰ ਤੇ ਪੁੱਜੇ।
ਪ੍ਰਦਰਸ਼ਨੀ ਦੇ ਉਦਘਾਟਨੀਸਮਾਗਮ ਤੇ ਸਿੱਖ ਨੈਸ਼ਨਲਆਰਕਾਈਵਜ਼ ਦੇ ਕਿਊਰੇਟਰ ਸ. ਅਜੀਤ ਸਿੰਘ ਸਹੋਤਾ ਨੇ ਪ੍ਰਦਰਸ਼ਨੀ ਦੇ ਆਯੋਜਨਅਤੇ ਸੰਕਲਪ ਬਾਰੇ ਰੋਸ਼ਨੀ ਪਾਈ ਤੇ ਦੱਸਿਆ ਕਿ ਸਾਡੀ ਸੰਸਥਾ ਸਿੱਖ ਨੈਸ਼ਨਲਆਰਕਾਈਵਜ਼ ਦਾ ਮੁੱਖ ਕਾਰਜ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਦੀ ਸਾਂਭਸੰਭਾਲ ਕਰਨਾ ਹੀ ਹੈ। ਮੈਨੂੰ ਉਮੀਦ ਹੈ ਕਿ ਇਹ ਪ੍ਰਦਰਸ਼ਨੀ ਕੌਮ ਵਿਚ ਇਕ ਨਵੀਂ ਊਰਜਾਪੈਦਾਕਰੇਗੀ।ਸਿੱਖ ਵਿਦਵਾਨ ਤੇ ਚਿੰਤਕ ਸ. ਜੈਤੇਗ ਸਿੰਘ ਅਨੰਤ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲ ਜਨਮ ਸ਼ਤਾਬਦੀ ਤੇ ਸਿੱਖ ਕੌਮ ਨੂੰ ਵਧਾਈਦਿੱਤੀ ਅਤੇ ਕਿਹਾ ਕਿ ਉਹ ਸਿੱਖ ਕੌਮ ਦੇ ਅਜਿਹੇਬੇਸ਼ਕੀਮਤੀਹੀਰੇ ਹੋਏ ਹਨ ਜਿਹਨਾਂ ਨੇ ਸਿੱਖਾਂ ਦੀ ਆਨ ਤੇ ਸ਼ਾਨ ਲਈ ਜੋ ਕਾਰਜ ਕੀਤੇ ਹਨ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਅੱਜ ਦੀ ਪ੍ਰਦਰਸ਼ਨੀ ਵਿਚ ਰਾਮਗੜ੍ਹੀਆ ਭਾਈਚਾਰੇ ਦੀਆਂ ਉਹ ਹਸਤੀਆਂ ਨੂੰ ਫੋਟੋਆਂ ਦੇ ਰੂਪ ਵਿਚ ਪ੍ਰਦਰਸ਼ਤ ਕੀਤਾ ਹੈ ਜਿਹਨਾਂ ਨੇ ਵੱਖਵੱਖਖੇਤਰਾਂ ਵਿਚ ਸਿੱਖਰਾਂਛੋਹੀਆਂ ਹਨ ਅਤੇ ਦੇਸ ਤੇ ਕੌਮ ਦਾ ਨਾੳਂੁਉੱਚਾ ਕੀਤਾ ਹੈ।ਵਿਰਸੇ ਤੇ ਵਿਰਾਸਤ ਦੀ ਇਕ ਝਲਕੀਨਾਮਵਰ ਸਿੱਖ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਜੀ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿੱਤਪ੍ਰਦਰਸ਼ਤ ਕੀਤੀਗਈ।ਇਸ ਅਵਸਰ ਤੇ ਸਰੀ ਸਥਿਤਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਛਪਵਾਏਸਰਦਾਰਜੱਸਾ ਸਿੰਘ ਰਾਮਗੜ੍ਹੀਆ ਜੀ ਉੱਤੇਬਹੁਰੰਗਾਕਲਾਤਮਿਕਸੋਵੀਨੀਅਰ ਨੂੰ ਵੀ ਰੀਲੀਜ਼ ਕਰਨ ਦੀ ਸਿੱਖ ਨੈਸ਼ਨਲਆਰਕਾਈਵਜ਼ ਦੇ ਪ੍ਰਬੰਧਕਾਂ ਨੇ ਖੁਸ਼ੀ ਵੀ ਲਈ।ਅਨੰਤ ਹੁਰਾਂ ਨੇ ਪ੍ਰਦਰਸ਼ਨੀ ਦੀ ਸਫਲਤਾਪਿੱਛੇਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਦਿੱਤੇ ਸਹਿਯੋਗ ਤੇ ਅਗਵਾਈ ਦਾ ਜ਼ਿਕਰ ਵੀ ਕੀਤਾ।
ਮੈਂਬਰ ਪਾਰਲੀਮੈਂਟ ਸ. ਇਕਵਿੰਦਰ ਸਿੰਘ ਗਹੀਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਜਿਹੀਪ੍ਰਦਰਸ਼ਨੀਕੈਨੇਡਾ ਵਿਚ ਪਹਿਲੀ ਵਾਰ ਲੱਗੀ ਹੈ ਤੇ ਇਹ ਸਾਡੇ ਲਈ ਚਾਨਣਮੁਨਾਰਾ ਹੈ।ਅਜਿਹੇਕਾਰਜਾਂ ਨਾਲ ਅਸੀਂ ਆਪਣੀ ਵਿਰਾਸਤ ਨੂੰ ਜਿਊਂਦਾਰੱਖਸਕਾਂਗੇ।ਇਸ ਮੌਕੇ ਤੇ ਸ. ਇਕਵਿੰਦਰ ਸਿੰਘ ਗਹੀਰ ਵਲੋਂ ਸ. ਜੈਤੇਗ ਸਿੰਘ ਅਨੰਤ ਨੂੰ ਇਕ ਸ਼ਾਲ ਭੇਟ ਕਰ ਕਰਕੇ ਸਨਮਾਣਿਤ ਕੀਤਾ। ਇਸ ਮੌਕੇ ਤੇ ਸ. ਜੈਤੇਗ ਸਿੰਘ ਅਨੰਤ ਨੇ ਆਪਣੀ ਸੁਚਿੱਤਰਕੌਫੀਟੇਬਲ ਪੁਸਤਕ ‘ਰਾਮਗੜ੍ਹੀਆ ਵਿਰਾਸਤ’ ਮਾਨਯੋਗ ਸ. ਇਕਵਿੰਦਰ ਸਿੰਘ ਗਹੀਰ ਮੈਂਬਰ ਪਾਰਲੀਮੈਂਟ ਨੂੰ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤਸਰਦਾਰਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤਗੁਰਮਤਿ ਪ੍ਰਕਾਸ਼ ਦੇ ਮਈ ਮਹੀਨੇ ਦਾ ਵਿਸ਼ੇਸ਼ਅੰਕਰੀਲੀਜ਼ ਕੀਤਾ।ਪ੍ਰਦਰਸ਼ਨੀ ਦੀ ਪਿੱਠ ਭੂਮੀ ਨੂੰ ਸੰਸਥਾ ਦੇ ਵੈੱਬਡੀਜ਼ਾਈਨਰ ਸ. ਸੰਦੀਪ ਸਿੰਘ ਨੇ ਇੰਜ ਸਾਕਾਰ ਕੀਤਾ ਜੋ ਸਾਡੀ ਵਿਰਾਸਤ ਦੀ ਮੂੰਹਬੋਲਦੀਤਸਵੀਰਜਾਪੇ। ਕੁੱਲਮਿਲਾ ਕੇ ਦੋ ਰੋਜ਼ਾਪ੍ਰਦਰਸ਼ਨੀਦਰਸ਼ਕਾਂ ਤੇ ਅਮਿੱਟਛਾਪਛੱਡਣ ਵਿਚ ਕਾਮਯਾਬ ਹੋ ਨਿਬੜੀ।



Scroll to Top