ਸੁਲਤਾਨਪੁਰ ਲੋਧੀ -ਡੱਲਾ ਰੋਡ ਤੇ ਸੜਕ ਹਾਦਸਾ

ਦੁਆਰਾ: News ਪ੍ਰਕਾਸ਼ਿਤ :Thursday, 15 June, 2023, 06:14 PM

ਛੋਟਾ ਹਾਥੀ ਤਿਲਕ ਕੇ ਖੇਤ ‘ਚ ਡਿੱਗਾ
ਸੁਲਤਾਨਪੁਰ ਲੋਧੀ 15 ਜੂਨ 2023- ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਬਰਮ ਘੱਟ ਹੋਣ ਅਤੇ ਉੱਥੇ ਬਣ ਰਿਹਾ ਚਾਰ ਮਾਰਗੀ ਰੋਡ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਸ ਦੇ ਚੱਲਦਿਆਂ ਅੱਜ ਫਿਰ ਇਕ ਛੋਟਾ ਹਾਥੀ ਸੜਕ ਤੇ ਮੀਂਹ ਪੈਣ ਕਾਰਨ ਜ਼ਿਆਦਾ ਤਿਲਕਣ ਹੋਣ ਤੇ ਬਰੇਕ ਲਗਾਉਂਣ ਦੇ ਬਾਵਜੂਦ ਵੀ ਗੱਡੀ ਤਿਲਕ ਕੇ ਸੜਕ ਦੇ ਕਿਨਾਰਿਆਂ ਤੋਂ ਪਲਟ ਗਈ ਤੇ ਖੇਤਾਂ ‘ਚ ਜਾ ਡਿੱਗੀ। ਇਸ ਹਾਦਸੇ ਦੌਰਾਨ ਭਾਵੇਂ ਕਿਸੇ ਦੀ ਜਾਨ ਨਹੀਂ ਗਈ ਪਰ ਛੋਟੇ ਹਾਥੀ (ਟਾਟਾ ਏਸ) ਦਾ ਜ਼ਰੂਰ ਨੁਕਸਾਨ ਹੋਇਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਛੋਟਾਂ ਹਾਥੀ (ਟਾਟਾ ਏਸ) ਚਾਲਕ ਰੁਪੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਯਾਦਵ ਵਾਸੀ ਲੁਧਿਆਣਾ ਅਤੇ ਉਹਨਾਂ ਦੇ ਨਾਲ ਖੱਬੀ ਸੀਟ ਤੇ ਬੈਠੇ ਰਾਹੁਲ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਛੋਟੇ ਹਾਥੀ (ਟਾਟਾ ਏਸ) ਨੰਬਰ ਪੀਬੀ 10 ਐਂਚ ਜੇ 1662 ਚ ਸਵਾਰ ਹੋ ਕੇ ਸੁਲਤਾਨਪੁਰ ਲੋਧੀ ਤੋਂ ਲੁਧਿਆਣਾ ਵਾਪਸ ਜਾ ਰਹੇ ਸਨ। ਜਦ ਉਹ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ਸਥਿਤ ਬਣੇਂ ਗੋਦਾਮਾਂ ਤੋਂ ਥੋੜਾ ਪਿੱਛੇ ਗਏ ਤਾਂ ਸੜਕ ਦੇ ਅੱਗਲੇ ਪਾਸੇ ਤੋਂ ਟਰੱਕ ਆ ਰਹੇ ਸਨ ।
ਮੀਂਹ ਪੈਣ ਕਾਰਨ ਸੜਕ ਤੇ ਬਹੁਤ ਜ਼ਿਆਦਾ ਤਿਲਕਣ ਬਣੀ ਹੋਈ ਸੀ ਕਿਉਂਕਿ ਕਿ ਸੜਕ ਤੋਂ ਮਿੱਟੀ ਨਾਲ ਲੱਦੇ ਟਿੱਪਰ ਜਾਣ ਕਾਰਨ ਤਿਲਕਣ ਜ਼ਿਆਦਾ ਹੋਣ ਤੇ ਗੱਡੀ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਖੇਤਾਂ ਚ ਜਾ ਡਿੱਗੀ ਅਤੇ ਸਮੇਂ ਸਿਰ ਕੰਟਰੋਲ ਕਰਨ ਨਾਲ ਸਿਰਫ ਮਾਮੂਲੀ ਸੱਟਾਂ ਹੀ ਲੱਗੀਆਂ ਪਰ ਛੋਟਾ ਹਾਥੀ ਜ਼ਰੂਰ ਨੁਕਸਾਨਿਆ ਗਿਆ ।ਇਸ ਦੌਰਾਨ ਹਾਦਸੇ ਵਾਲੀ ਜਗ੍ਹਾ ਦੇ ਨਜ਼ਦੀਕ ਰਹਿੰਦੇ ਲੋਕ ਤੇ ਰਾਹਗੀਰਾਂ ਨੇ ਉਹਨਾਂ ਨੂੰ ਗੱਡੀ ਵਿਚੋਂ ਬਾਹਰ ਕੱਿਢਆ ਅਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਗੱਡੀ ਖੇਤਾਂ ਵਿੱਚੋਂ ਬਾਹਰ ਕੱਢੀ।
ਗੌਰਤਲਬ ਹੈ ਕਿ ਉੱਥੇ ਦੇ ਲੋਕਾਂ ਦਾ ਕਥਿਤ ਤੌਰ ਤੇ ਇਹ ਕਹਿਣਾ ਸੀ ਅੱਜ ਸਵੇਰੇ ਤੋਂ ਇਹ ਤੀਜੀ ਗੱਡੀ ਇੱਥੇ ਡਿੱਗੀ ਹੈ।



Scroll to Top