ਖੇਤੀਬਾੜੀ ਵਿਭਾਗ ਵੱਲੋਂ ਡੀ ਏ ਪੀ ਖਾਦ ਡੀਲਰਾਂ ਦੀ ਚੈਕਿੰਗ

ਖੇਤੀਬਾੜੀ ਵਿਭਾਗ ਵੱਲੋਂ ਡੀਏਪੀ ਖਾਦ ਡੀਲਰਾਂ ਦੀ ਚੈਕਿੰਗ
-ਡੀਏਪੀ ਖਾਦ ਦੀ ਕੀਮਤ ਵੱਧ ਵਸੂਲਣ ਵਾਲਿਆਂ ਤੇ ਖਾਦ ਨਾਲ ਹੋਰ ਸਮਾਨ ਵੇਚਣ ਵਾਲਿਆਂ ਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ : ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 10 ਅਕਤੂਬਰ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰਾਮ ਸਿੰਘ ਸੰਧੂ ਨੂੰ ਕਿਸਾਨਾਂ ਨੂੰ ਡੀਏਪੀ ਖਾਦ ਤਹਿ ਰੇਟ ਉਪਰ ਉਪਲਬਧ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜੇਕਰ ਕੋਈ ਵੀ ਖਾਦ ਡੀਲਰ ਕਿਸਾਨਾਂ ਨੂੰ ਤਹਿ ਰੇਟ ਤੋ ਜ਼ਿਆਦਾ ਡੀਏਪੀ ਖਾਦ ਵੇਚਦਾ ਹੈ ਅਤੇ ਡੀਏਪੀ ਨਾਲ ਕਿਸੇ ਹੋਰ ਵਸਤੂ ਦੀ ਸੇਲ ਕਰਦਾ ਹੈ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਐਕਟ 1985 ਅਧੀਨ ਬਣਦੀ ਕਾਰਵਾਈ ਕੀਤੀ ਜਾਵੇ।
ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਵੱਲੋਂ ਅੱਜ ਸੱਚਦਾਨੰਦ ਫਰਟੀਲਾਈਜ਼ਰ, ਗੋਇਲ ਕੈਮੀਕਲ ਅਤੇ ਫਰਟੀਲਾਈਜ਼ਰ, ਮਿੱਤਲ ਖਾਦ ਸਟੋਰ ਅਤੇ ਸਿੰਗਲਾ ਐਗਰੀਕਲਚਰ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ, ਡੀਏਪੀ ਖਾਦ ਦੇ ਮੌਜੂਦਾ ਸਟਾਕ ਦਾ ਵੇਰਵਾ ਇਕੱਤਰ ਕੀਤਾ।
ਕਿਸਾਨਾਂ ਨੂੰ ਅਪੀਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਡੀਲਰ ਉਹਨਾਂ ਨੂੰ ਮਹਿੰਗੇ ਰੇਟ ਡੀਏਪੀ ਖਾਦ ਦਿੰਦਾ ਹੈ ਅਤੇ ਡੀਏਪੀ ਨਾਲ ਕਿਸੇ ਹੋਰ ਵਸਤੂ ਦੀ ਸੇਲ ਕਰਦਾ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਧਿਆਨ ਵਿਚ ਲਿਆਂਦਾ ਜਾਵੇ । ਉਹਨਾਂ ਦੱਸਿਆ ਕਿ ਬਲਾਕ ਪਟਿਆਲਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਡਾ ਗੁਰਮੀਤ ਸਿੰਘ (9779160950), ਬਲਾਕ ਭੁਨਰਹੇੜੀ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਡਾ ਅਵਨਿੰਦਰ ਸਿੰਘ ਮਾਨ (8054704471), ਬਲਾਕ ਨਾਭਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਡਾ ਜਪਿੰਦਰ ਸਿੰਘ ਗਿੱਲ (9780560004), ਬਲਾਕ ਸਮਾਣਾ ਅਤੇ ਪਾਤੜਾਂ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਡਾ ਸਤੀਸ਼ ਕੁਮਾਰ (9758900047), ਬਲਾਕ ਰਾਜਪੁਰਾ ਦੇ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਡਾ ਜਪਿੰਦਰ ਸਿੰਘ ਪੰਨੂ (7307059201) ਅਤੇ ਬਲਾਕ ਘਨੌਰ ਦੇ ਕਿਸਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ ਅਨੁਰਾਗ ਅੱਤਰੀ (97781993090) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
