ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਨੂਹ ਵਿਖੇ ਵੱਖ ਵੱਖ ਧੜਿਆਂ ਵਿਚਕਾਰ ਟਕਰਾਅ
ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 04:50 PM

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਨੂਹ ਵਿਖੇ ਵੱਖ ਵੱਖ ਧੜਿਆਂ ਵਿਚਕਾਰ ਟਕਰਾਅ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨਿਚਰਵਾਰ ਨੂੰ ਜਾਰੀ ਪੋਲਿੰਗ ਦੌਰਾਨ ਨੂਹ ਵਿਚ ਵੱਖ-ਵੱਖ ਸਮੂਹਾਂ ਦਰਮਿਆਨ ਟਕਰਾਅ ਹੋਣ ਕਾਰਨ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਵੱਖ-ਵੱਖ ਧਿਰਾਂ ਦਰਮਿਆਨ ਪਥਰਾਅ ਤੇ ਟਕਰਾਅ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਦੌਰਾਨ ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਲਈ ਸਵੇਰੇ 7 ਵਜੇ ਤੋਂ ਜਾਰੀ ਪੋਲਿੰਗ ਦੌਰਾਨ ਬਾਅਦ ਦੁਪਹਿਰ 1.00 ਵਜੇ ਤੱਕ 37 ਫ਼ੀਸਦੀ ਪੋਲਿੰਗ ਹੋਣ ਦੀ ਖ਼ਬਰ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਸ਼ੁਰੂ ਵਿਚ ਵੋਟਾਂ ਪਾਉਣ ਵਾਲਿਆਂ ਵਿਚ ਸ਼ਾਮਲ ਸਨ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂਆਂ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਤੇ ਰਣਦੀਪ ਸੂਰਜੇਵਾਲਾ ਨੇ ਵੀ ਸਵੇਰ ਵੇਲੇ ਆਪੋ-ਆਪਣੀਆਂ ਵੋਟਾਂ ਪਾਈਆਂ।
