ਪੱਛਮੀ ਬੰਗਾਲ ਵਿੱਚ 10 ਸਾਲਾ ਬੱਚੀ ਲਾਸ਼ ਮਿਲਣ ਮਗਰੋਂ ਹਿੰਸਾ ਤੇ ਅੱਗਜ਼ਨੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 04:54 PM

ਪੱਛਮੀ ਬੰਗਾਲ ਵਿੱਚ 10 ਸਾਲਾ ਬੱਚੀ ਲਾਸ਼ ਮਿਲਣ ਮਗਰੋਂ ਹਿੰਸਾ ਤੇ ਅੱਗਜ਼ਨੀ
ਕੋਲਕਾਤਾ : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ ਦੇ 24 ਪਰਗਣਾ ਜਿ਼ਲ੍ਹੇ ਵਿਚ ਸ਼ਨੀਵਾਰ ਨੂੰ ਇਕ 10 ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਮੁਕਾਮੀ ਲੋਕ ਹਿੰਸਕ ਹੋ ਗਏ, ਜਿਨ੍ਹਾਂ ਦਾ ਦੋਸ਼ ਸੀ ਕਿ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਭੜਕੇ ਲੋਕਾਂ ਨੇ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ ਅਤੇ ਭੰਨ-ਤੋੜ ਤੇ ਪਥਰਾਅ ਕੀਤਾ।ਰੋਹ ਵਿਚ ਆਏ ਪੇਂਡੂਆਂ ਦਾ ਕਹਿਣਾ ਸੀ ਕਿ ਕੁੜੀ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਇਤਲਾਹ ਦਿੱਤੇ ਜਾਣ ਦੇ ਬਾਵਜੂਦ ਪੁਲੀਸ ਨੇ ‘ਫ਼ੌਰੀ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ’। ਜਿਉਂ ਹੀ ਲੋਕਾਂ ਨੂੰ ਦਲਦਲੀ ਜ਼ਮੀਨ ਵਿਚੋਂ ਬੱਚੀ ਦੀ ਲਾਸ਼ ਮਿਲੀ ਤਾਂ ਉਨ੍ਹਾਂ ਦਾ ਗੁੱਸਾ ਭੜਕ ਪਿਆ ਅਤੇ ਉਨ੍ਹਾਂ ਮਹਿਸ਼ਮਾਰੀ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ ਅਤੇ ਪੁਲੀਸ ਮੁਲਾਜ਼ਮਾਂ ਉਤੇ ਪਥਰਾਅ ਕੀਤਾ।
