ਮਾਨਸਿਕ ਰੋਗ ਤ੍ਰਿਕੋਲੋਟੋ ਮੇਨੀਆ ਤੋਂ ਪੀੜਤ ਬਰੇਲੀ ਵਾਸੀ ਲੜਕੀ ਵਲੋਂ ਆਪਣੇ ਹੀ ਵਾਲ ਖਾਣ ਨਾਲ ਬਣਿਆਂ ਪੇਟ ਵਿਚ ਗੁੱਛਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 12:53 PM

ਮਾਨਸਿਕ ਰੋਗ ਤ੍ਰਿਕੋਲੋਟੋ ਮੇਨੀਆ ਤੋਂ ਪੀੜਤ ਬਰੇਲੀ ਵਾਸੀ ਲੜਕੀ ਵਲੋਂ ਆਪਣੇ ਹੀ ਵਾਲ ਖਾਣ ਨਾਲ ਬਣਿਆਂ ਪੇਟ ਵਿਚ ਗੁੱਛਾ
ਉਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਰੇਲੀ ਦੀ ਵਸਨੀਕ ਇਕ ਲੜਕੀ ਜਿਸ ਵਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਹੀ ਵਾਲਾ ਖਾਧੇ ਜਾ ਰਹੇ ਹਨ ਦੇ ਕਾਰਨ ਪਿਛਲੇ ਪੰਜ ਸਾਲਾਂ ਤੋਂ ਪੇਟ ਵਿਚ ਦਰਦ ਵੀ ਹੋ ਰਿਹਾ ਸੀ, ਜਿਸ ਦੇ ਹੱਲ ਲਈ ਲੜਕੀ ਨੂੰ ਮਾਪਿਆਂ ਵਲੋਂ ਵੱਖ ਵੱਖ ਸਮੇਂ ਤੇ ਵੱਖ ਵੱਖ ਹਸਪਤਾਲਾਂ ਅਤੇ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਲੜਕੀ ਦੇ ਪੇਟ ਦਾ ਦਰਦ ਬੰਦ ਨਾ ਹੋਇਆ। ਦੱਸਣਯੋਗ ਹੈ ਕਿ ਉਕਤ ਲੜਕੀ ਮਾਨਸਿਕ ਰੋਗ ਤ੍ਰਿਕੋਲੋਟੋ ਮੇਨੀਆ ਤੋਂ ਪੀੜਤ ਹੈ। ਲਡਕੀ ਦੇ ਮਾਪਿਆਂ ਨੇ ਲੜਕੀ ਦੇ ਪੇਟ ਵਿਚ ਹੋ ਰਹੇ ਦਰਦ ਦੇ ਚਲਦਿਆਂ ਜਦੋਂ ਜਿ਼ਲਾ ਹਸਪਤਾਲ ਵਿਖੇ ਡਾਕਟਰ ਨੂੂੰ ਦਿਖਾਇਆ ਤਾਂ ਉਨ੍ਹਾਂ ਲੜਕੀ ਦਾ ਸਿਟੀ ਸਕੈਨ ਕਰਵਾਇਆ ਤਾਂ ਪਤਾ ਲੱਗਿਆ ਕਿ ਲੜਕੀ ਦੇ ਪੇਟ ਵਿਚ ਗੰਢ ਹੈ, ਜਿਸ ਤੇ ਅਪ੍ਰੇਸ਼ਨ ਕੀਤਾ ਗਿਆ ਤਾਂ ਲੜਕੀ ਦੇ ਪੇਟ ਅੰਦਰ ਵਾਲਾਂ ਦਾ ਗੁੱਛਾ ਬਣ ਗਿਆ ਸੀ, ਜਿਸਨੂੰ ਡਾਕਟਰਾਂ ਨੇ ਅਪ੍ਰੇਸ਼ਨ ਰਾਹੀਂ ਬਾਹਰ ਕੱਢਿਆ ਅਤੇ ਹੁਣ ਲੜਕੀ ਬਿਲਕੁੱਲ ਠੀਕ ਦੱਸੀ ਜਾ ਰਹੀ ਹੈ।