ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੀਤੀ ਖੁਦਕੁ਼ਸ਼ੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 05 October, 2024, 01:22 PM

ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੀਤੀ ਖੁਦਕੁ਼ਸ਼ੀ
ਰੂਪਨਗਰ : ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ `ਤੇ ਰੋਡ ਸੇਫਟੀ ਫੋਰਸ ਦੇ ਮੁਲਾਜ਼ਮ ਨੇ ਨਹਿਰ `ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ। ਇਸ ਤੋਂ ਬਾਅਦ ਗੋਤਾਖੋਰ ਹਰਬੰਸ ਨੇ ਆ ਕੇ ਉਸ ਨੂੰ ਪਾਣੀ `ਚੋਂ ਬਾਹਰ ਕੱਢਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਵਕੀਲ ਔਰਤ ਦੀ ਪਛਾਣ ਦਮਯੰਤੀ ਪੁੱਤਰੀ ਬਲਵਿੰਦਰ ਸਿੰਘ ਵਾਸੀ 2175, ਸੈਕਟਰ 35 ਸੀ, ਚੰਡੀਗੜ੍ਹ ਵਜੋਂ ਹੋਈ ਹੈ।