ਜਨਸੇਵਕ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ `ਤੇ ਹਮਲਾ ਕਰਕੇ ਪਾੜੇ ਕੱਪੜੇ

ਜਨਸੇਵਕ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ `ਤੇ ਹਮਲਾ ਕਰਕੇ ਪਾੜੇ ਕੱਪੜੇ
ਰੋਹਤਕ : ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਦੇ ਰੋਹਤਕ ਜਿਲ੍ਹੇ ਦੀ ਮਹਿਮ ਵਿਧਾਨ ਸਭਾ ਸੀਟ ਤੋਂ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ `ਤੇ ਕੁਝ ਲੋਕਾਂ ਨੇ ਹਮਲਾ ਕਰ ਕਰਕੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ, ਜਿਸ ਕਾਰਨ ਉਹ ਜ਼ਖ਼ਮੀ ਵੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਮਲੇ ਦੌਰਾਨ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਬਲਰਾਜ ਕੁੰਡੂ ਦੇ ਕੱਪੜੇ ਹੀ ਨਹੀਂ ਪਾੜੇ ਗਏ ਬਲਕਿ ਉਨ੍ਹਾਂ ਦੇ ਪ੍ਰਾਈਵੇਟ ਸੈਕਟਰੀ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ । ਬਲਰਾਜ ਕੁੰਡੂ ਨੇ ਦੋਸ਼ ਲਗਾਇਆ ਹੈ ਕਿ ਉਹ ਜਦੋਂ ਮਦੀਨਾ ਦੇ ਬੂਥ ਨੰਬਰ 134 `ਤੇ ਨਿਰੀਖਣ ਕਰਨ ਗਏ ਸੀ ਤਾਂ ਉੱਥੇ ਹੀ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ਆਨੰਦ ਡਾਂਗੀ ਆਪਣੇ 20-25 ਸਮਰਥਕਾਂ ਨਾਲ ਜ਼ਬਰਦਸਤੀ ਬੂਥ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚ ਉਨ੍ਹਾਂ ਦਾ ਕੁੜਤਾ ਫਟ ਗਿਆ ਤੇ ਪੀ. ਏ. ਦੀ ਕੁੱਟਮਾਰ ਵੀ ਕੀਤੀ ਗਈ ।
