ਅਮੁਲ ਕਰ ਰਹੀ ਹੈ ਯੂਰੋਪੀ ਬਾਜ਼ਾਰ ’ਚ ਕਦਮ ਰੱਖਣ ਦੀ ਤਿਆਰੀ : ਮੈਨੇਜਿੰਗ ਡਾਇਰੈਕਟਰ
ਦੁਆਰਾ: Punjab Bani ਪ੍ਰਕਾਸ਼ਿਤ :Sunday, 06 October, 2024, 05:57 PM
ਅਮੁਲ ਕਰ ਰਹੀ ਹੈ ਯੂਰੋਪੀ ਬਾਜ਼ਾਰ ’ਚ ਕਦਮ ਰੱਖਣ ਦੀ ਤਿਆਰੀ : ਮੈਨੇਜਿੰਗ ਡਾਇਰੈਕਟਰ
ਜਮਸ਼ੇਦਪੁਰ : ਅਮੁਲ ਅਤੇ ਗੁਜਰਾਤ ਕੋਅਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਜੀਸੀਐੱਮਐੈੱਮਐੱਫ) ਦੇ ਮੈਨੇਜਿੰਗ ਡਾਇਰੈਕਟਰ ਜਯਨ ਮਹਿਤਾ ਨੇ ਕਿਹਾ ਕਿ ਅਮਰੀਕਾ ਵਿੱਚ ਅਮੁਲ ਵੱਲੋਂ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਦੁੱਧ ‘ਬਹੁਤ ਜ਼ਿਆਦਾ ਸਫਲ’ ਰਿਹਾ ਹੈ ਅਤੇ ਇਹ ਹੁਣ ਯੂਰੋਪੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਤਿਆਰ ਹੈ। ਉਨ੍ਹਾਂ ਸ਼ਨਿਚਰਵਾਰ ਨੂੰ ਇੱਕ ਸਮਾਗਮ ਦੌਰਾਨ ਆਖਿਆ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਸ ਬਰਾਂਡ ਲਈ ਇਤਿਹਾਸਕ ਪਲ ਹੋਵੇਗਾ। ਮਹਿਤਾ ਮੁਤਾਬਕ, ‘‘ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਅਤੇ ਆਉਂਦੇ ਸਾਲਾਂ ਦੌਰਾਨ ਦੁਨੀਆਂ ਦੇ ਕੁੱਲ ਦੁੱਧ ਉਤਪਾਦਨ ਦਾ ਇੱਕ ਤਿਹਾਈ ਭਾਰਤ ਵਿੱਚ ਹੋਵੇਗਾ ।