ਮੁਨਾਫ਼ੇ ’ਚ ਚੱਲ ਰਹੀ ਆਈ. ਐੈੱਮ. ਪੀ. ਸੀ. ਐੱਲ. ਦੇ ਨਿੱਜੀਕਰਨ ਦੀ ਯੋਜਨਾ ਹੈਰਾਨੀਜਨਕ : ਪ੍ਰਿਅੰਕਾ ਗਾਂਂਧੀ

ਮੁਨਾਫ਼ੇ ’ਚ ਚੱਲ ਰਹੀ ਆਈ. ਐੈੱਮ. ਪੀ. ਸੀ. ਐੱਲ. ਦੇ ਨਿੱਜੀਕਰਨ ਦੀ ਯੋਜਨਾ ਹੈਰਾਨੀਜਨਕ : ਪ੍ਰਿਅੰਕਾ ਗਾਂਂਧੀ
ਨਵੀਂ ਦਿੱਲੀ : ਕਾਂਗਰਸ ਦੀ ਮਹਿਲਾ ਆਗੂ ਪ੍ਰਿਅੰਕਾ ਗਾਂਧੀ ਨੇ ਇੰਡੀਅਨ ਮੈਡੀਸਨ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ (ਆਈਐੈੱਮਪੀਸੀਐੱਲ) ਦੀ ਕਥਿਤ ਨਿੱਜੀਕਰਨ ਦੀ ਯੋਜਨਾ ਨੂੰ ਲੈ ਕੇ ਅੱਜ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਹੈਰਾਨੀ ਜਤਾਈ ਕਿ ‘ਆਪਣੇ ਚੋਣਵੇਂ ਮਿੱਤਰਾਂ ਦੇ ਖਜ਼ਾਨੇ ਭਰਨ’ ਤੋਂ ਸਿਵਾਏ ਇਸ ਦਾ ਹੋਰ ਕੀ ਮਨੋਰਥ ਹੋ ਸਕਦਾ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਇਹ ਟਿੱਪਣੀ ਅਜਿਹੀਆਂ ਰਿਪੋਰਟਾਂ ਦੌਰਾਨ ਮਗਰੋਂ ਕੀਤੀ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਦਵਾ ਕੰਪਨੀ ਨੂੰ ਵੇਚਣ ਦੀ ਸਰਕਾਰ ਦੀ ਯੋਜਨਾ ਨਾਲ ਕਈ ਸਥਾਨਕ ਲੋਕਾਂ ’ਚ ਚਿੰਤਾ ਪੈਦਾ ਹੋ ਗਈ, ਜਿਨ੍ਹਾਂ ਦੀ ਆਮਦਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਮੁਨਾਫੇ ’ਚ ਚੱਲ ਰਹੀ ਮਿਨੀ ਰਤਨ ਦਵਾ ਕੰਪਨੀ ਨੂੰ ਵੇਚਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ? ਉਨ੍ਹਾਂ ਕਿਹਾ, ‘‘ਮੁਨਾਫਾ ਕਮਾਉਣ ਵਾਲੀ ਦਵਾ ਫੈਕਟਰੀ ਨੂੰ ਵੇਚਣ ਦੀ ਯੋਜਨਾ ਆਯੁਰਵੇਦ ਦੇ ਆਯੂਸ਼ ਨੂੰ ਉਤਸ਼ਾਹਿਤ ਕਰਨ ਦੇ ਪਾਖੰਡ ਦੀ ਸੱਚਾਈ ਨੂੰ ਨਸ਼ਰ ਕਰ ਰਹੀ ਹੈ।’
