ਜੈਪੁਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਸਰਚ ਆਪਰੇਸ਼ਨ ਜਾਰੀ

ਜੈਪੁਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਸਰਚ ਆਪਰੇਸ਼ਨ ਜਾਰੀ
ਜੈਪੁਰ : ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਸ਼ੁੱਕਰਵਾਰ ਨੂੰ ਇੱਕ ਈ-ਮੇਲ ਮਿਲੀ ਹੈ, ਜਿਸ ਵਿੱਚ ਜੈਪੁਰ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੁਰੱਖਿਆ ਕਰਮਚਾਰੀ ਅਲਰਟ ਮੋਡ ‘ਤੇ ਹਨ ਅਤੇ ਬੰਬ ਨਿਰੋਧਕ ਦਸਤੇ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਫਿਲਹਾਲ ਪੂਰੇ ਏਅਰਪੋਰਟ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਦੂਜੇ ਪਾਸੇ, ਇੱਕ ਟੀਮ ਈਮੇਲ ਭੇਜਣ ਵਾਲੇ ਨੂੰ ਲੱਭਣ ਵਿੱਚ ਰੁੱਝੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਦੇਸ਼ ਦੇ ਕਈ ਹਵਾਈ ਅੱਡਿਆਂ ਤੋਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਭਰੀਆਂ ਈ-ਮੇਲਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਈ-ਮੇਲ ਭੇਜਣ ਵਾਲਾ ਅਣਪਛਾਤਾ ਹੈ। ਉਸਨੇ ਇੱਕ ਈ-ਮੇਲ ਲਿਖਿਆ ਹੈ। ਇਸ ਸੰਦੇਸ਼ ਤੋਂ ਬਾਅਦ ਏਅਰਪੋਰਟ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਹੈ ਅਤੇ ਯਾਤਰੀਆਂ ਨੂੰ ਸੁਰੱਖਿਅਤ ਜ਼ੋਨ ‘ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਆਈਐਸਐਫ ਦੀ ਟੀਮ ਪੂਰੇ ਹਵਾਈ ਅੱਡੇ ਦੀ ਤਲਾਸ਼ੀ ਲੈਣ ਵਿੱਚ ਲੱਗੀ ਹੋਈ ਹੈ ।
