Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਖੇਡਾਂ ਦੇ ਟਰਾਇਲ 7 ਅਕਤੂਬਰ ਤੋਂ

ਦੁਆਰਾ: Punjab Bani ਪ੍ਰਕਾਸ਼ਿਤ :Friday, 04 October, 2024, 04:49 PM

ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਖੇਡਾਂ ਦੇ ਟਰਾਇਲ 7 ਅਕਤੂਬਰ ਤੋਂ
ਪਟਿਆਲਾ, 4 ਅਕਤੂਬਰ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਬਾਅਦ ਹੁਣ ਸੂਬਾ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੇ ਟਰਾਇਲ 7 ਅਕਤੂਬਰ ਤੋਂ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜੀਆਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਹੋਏ ਹਨ, ਉਨ੍ਹਾਂ ਖੇਡਾਂ ਲਈ ਟੀਮਾਂ ਦੀ ਚੋਣ (ਲੜਕੇ/ਲੜਕੀਆਂ) ਕਰਨ ਲਈ ਟਰਾਇਲ ਰੱਖੇ ਗਏ ਹਨ, ਇਸ ਵਿੱਚ ਜ਼ਿਲ੍ਹਾ ਪਟਿਆਲਾ ਅਤੇ ਪੰਜਾਬ ਦਾ ਕੋਈ ਵੀ ਵਸਨੀਕ ਭਾਗ ਲੈ ਸਕਦਾ ਹੈ, ਅਤੇ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਦੇਣ ਲਈ ਆਉਣ ਸਮੇਂ ਆਪਣੇ ਨਾਲ ਇੱਕ ਅਧਾਰ ਕਾਰਡ ਦੀ ਕਾਪੀ, ਆਪਣੇ ਬੈਂਕ ਅਕਾਊਂਟ ਦੇ ਪਾਸ ਬੁੱਕ ਦੀ ਫ਼ੋਟੋ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫ਼ੋਟੋ ਨਾਲ ਲੈ ਕਿ ਆਉਣਗੇ ਅਤੇ ਟਰਾਇਲ ਸਥਾਨਾਂ ਤੇ ਖੇਡ ਦੇ ਕਨਵੀਨਰ ਨੂੰ ਰਿਪੋਰਟ ਕਰਨਗੇ । ਹਰਪਿੰਦਰ ਸਿੰਘ ਨੇ ਟਰਾਇਲਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲੋ ਗਰਾਊਂਡ ਵਿਖੇ ਤਾਈਕਵਾਂਡੋ ਦੇ ਟਰਾਇਲ 7 ਤੋਂ 10 ਅਕਤੂਬਰ ਤੱਕ ਹੋਣਗੇ । ਜਦਕਿ ਵੁਸ਼ੂ ਦੇ ਟਰਾਇਲ 7 ਤੇ 8 ਅਕਤੂਬਰ ਨੂੰ, ਰਕਬੀ ਦੇ ਟਰਾਇਲ 10 ਤੇ 11 ਅਕਤੂਬਰ ਤੇ ਫੈਨਸਿੰਗ ਦੇ ਟਰਾਇਲ 11 ਤੇ 12 ਅਕਤੂਬਰ ਨੂੰ ਹੋਣਗੇ। ਪੰਜਾਬੀ ਯੂਨੀਵਰਸਿਟੀ ਵਿਖੇ ਆਰਚਰੀ ਦੇ ਟਰਾਇਲ 10 ਤੇ 11 ਅਕਤੂਬਰ ਨੂੰ ਤੇ ਸਾਈਕਲਿੰਗ ਦੇ 11 ਤੇ 12 ਅਕਤੂਬਰ ਨੂੰ ਹੋਣਗੇ । ਉਨ੍ਹਾਂ ਦੱਸਿਆ ਸਰਕਾਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਵਿਖੇ 10 ਤੇ 11 ਅਕਤੂਬਰ ਨੂੰ ਬੇਸਬਾਲ ਦੇ ਟਰਾਇਲ ਹੋਣਗੇ ਅਤੇ ਰੋਲਰ ਸਕੇਟਿੰਗ ਦੇ ਟਰਾਇਲ 10 ਤੋਂ 12 ਅਕਤੂਬਰ ਤੱਕ ਰਿੰਕ ਹਾਲ ਬਾਰਾਂਦਰੀ ਵਿਖੇ ਕਰਵਾਏ ਜਾਣਗੇ ।