ਬਜੁਰਗਾਂ ਦੀ ਸਿਹਤ ਜਾਂਚ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ

ਬਜੁਰਗਾਂ ਦੀ ਸਿਹਤ ਜਾਂਚ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ
ਬਜੁਰਗਾਂ ਦੀ ਹਰ ਸਹੂਲਤ ਦਾ ਧਿਆਨ ਰੱਖਣਾ ਸਾਡਾ ਸਾਰਿਆ ਦਾ ਮੁੱਢਲਾ ਫਰਜ ਸਿਵਲ ਸਰਜਨ ਡਾ. ਜਤਿੰਦਰ ਕਾਂਸਲ
ਪਟਿਆਲਾ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਡਾ. ਜਤਿੰਦਰ ਕਾਂਸਲ ਦੀ ਅਗਵਾਈ ਹੇਠ 30 ਸਿਤੰਬਰ ਤੋਂ 5 ਅਕਤੂਬਰ ਤੱਕ ਰਾਸ਼ਟਰੀ ਪ੍ਰੋਗਰਾਮ ਹੈਲਥ ਕੇਅਰ ਐਲਡਰਲੀ ਪੋ੍ਰੁਗਰਾਮ ਤਹਿਤ ” ਵੀਕ ਆਫ ਐਲਡਰਲੀ ” ਪਟਿਆਲਾ ਜਿਲੇ ਦੀਆਂ ਸਮੂਹ ਸਿਹਤ ਸੰਸਥਾਂਵਾਂ ਵਿੱਚ ਮਨਾਇਆ ਗਿਆ।ਇਸ ਮੋਕੇ ਡਾ. ਜਤਿੰਦਰ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜੁਰਗ ਸਾਡੇ ਸਮਾਜ ਨੂੰ ਅੱਗੇ ਤੋਰਨ ਲਈ ਰਾਹ ਦਸੇਰੇ ਹੁੰਦੇ ਹਨ।ਸਾਨੂੰ ਇਨ੍ਹਾਂ ਦੀ ਜਿੰਦਗੀ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।ਇਸ ਲਈ ਇਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਣਾ ਚਾਹੀਦਾ ਹੈ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬਜੁਰਗਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਸਿਹਤ ਵਿਭਾਗ ਵੱਲੋਂ ਬਜੁਰਗਾਂ ਦਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ।ਇਸ ਮੋਕੇ ਸਮੂਹ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਜਾਂਚ ਕੈਂਪ ਲਗਾ ਕੇ ਬਜੁਰਗਾਂ ਦੀ ਸਿਹਤ ਦਾ ਜਾਇਜਾ ਲਿਆ ਗਿਆ ।ੳਨ੍ਹਾਂ ਇਹ ਸੰਦੇਸ਼ ਵੀ ਦਿੱਤਾ ਕਿ ਬਜੁਰਗ ਮਾਤਾ ਪਿਤਾ ਮਾਣ-ਸਤਿਕਾਰ ਦੇ ਪਾਤਰ ਹੁੰਦੇ ਹਨ।ਇਸ ਲਈ ਉਨ੍ਹਾਂ ਇਨ੍ਹਾਂ ਦੀ ਸੇਵਾ ਸੰਭਾਲ ਕਰਨਾ ਬੱਚਿਆ ਦਾ ਇਖਲਾਕੀ ਫਰਜ ਹੈ।ਅੱਜ ਸਾਡੇ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ।ਇਸ ਲਈ ਬਜੁਰਗਾਂ ਨਾਲ ਬੈਠ ਕੇੇ ਪਰਿਵਾਰ ਅਤੇ ਬਜੁਰਗਾਂ ਦੀ ਸਿਹਤ ਸੰਭਾਲ ਕਰਨੀ ਚਾਹੀਦੀ ਹੈ।ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੋਰ ਤੇ ਗੈਰ ਸੰਚਾਰੀ ਬੀਮਾਰੀਆਂ ਪ੍ਰਤੀ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਅਧੀਨ ਵੱਧਦੀ ਉਮਰ ਦੇ ਕਾਰਨ ਕਈ ਬਿਮਾਰੀਆਂ ਜਿਸ ਤਰਾਂ ਬਲੱਡ ਪ੍ਰੈਸ਼ਰ,ਸ਼ੂਗਰ,ਹਾਰਟ,ਆਦਿ ਕਈ ਤਰਾਂ ਦੀਆਂ ਸਮਸਿਆਵਾਂ ਆਉਂਦੀਆ ਹਨ ਤਾਂ ਇਸ ਦੀ ਲਗਾਤਾਰ ਦਵਾਈ ਲੈਣ ਲਈ ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ ਖੋਲੇ ਗਏ ਹਨ।ਜਿੱਥੇ ਬੀ.ਪੀ.ਅਤੇ ਸੂਗਰ ਦੀ ਲਗਾਤਾਰ ਮੁਫਤ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ। ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਡਲ ਟਾਊਨ ਵਿੱਚ ਬਜੁਰਗਾਂ ਦੀ ਸਿਹਤ ਜਾਂਚ ਲਈ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਮੈਡੀਕਲ ਅਫਸਰ ਡਾ. ਹਿਨਾ ਸਿੰਗਲਾ ਵੱਲੋਂ ਬਜੁਰਗਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ੁਗਰ ਅਤੇ ਬੱਲਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ, ਅੱਖਾਂ ਦੀ ਸਾਂਭ ਸੰਭਾਲ ਅਤੇੇ ਡੇਂਗੂ ਤੋਂ ਬਚਾਅ ਆਦਿ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕਰਨ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਨੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਵੱਧਦੀ ਉਮਰ ਦੇ ਕਾਰਨ ਬਜੁਰਗਾਂ ਨੂੰ ਕਈ ਤਰਾਂ ਦੀਆ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਅੱਖਾਂ ਦੀ ਰੋਸ਼ਨੀ ਬੀ.ਪੀ.,ਸੂਗਰ,ਸਾਹ ਅਤੇ ਮੋਸਮੀ ਬਿਮਾਰੀਆਂ ਬਾਰੇ ਜਾਗਰੂਕਤਾ ਨਾਂ ਹੋਣ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ।ਇਸ ਕਰਕੇ ਬਜੁਰਗ ਕੋਈ ਵੀ ਸਮੱਸਿਆ ਆੳਣ ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਅਪਣੀ ਸਿਹਤ ਜਾਂਚ ਕਰਾਉਣ ਅਤੇ ਬੀ.ਪੀ. ,ਸੂਗਰ ਦੀ ਦਵਾਈ ਲਗਾਤਾਰ ਖਾਣ ਤਾਂ ਕਿ ਕਿਸੇ ਅਣ-ਸੁਖਾਵੀਂ ਸਥਿਤੀ ਦਾ ਸਾਹਮਣਾ ਨਾਂ ਕਰਨਾ ਪਵੇ ।ਰੋਜਾਨਾ ਸੈਰ ਅਤੇ ਸਤੁੰਲਿਤ ਖੁਰਾਕ ਖਾ ਕੇ ਅਪਣੇ ਸਰੀਰ ਨੂੰ ਸਿਹਤਮੰਦ ਰੱਖਣ ।
