ਜਲੰਧਰ ਵਿਚ ਨਵਰਾਤਰਿਆਂ ਦੇ ਪਹਿਲੇ ਹੀ ਦਿਨ ਨਹਿਰ ਵਿਚੋਂ ਮਿਲੀ ਬੱਚੇ ਦੀ ਲਾਸ਼

ਦੁਆਰਾ: Punjab Bani ਪ੍ਰਕਾਸ਼ਿਤ :Friday, 04 October, 2024, 12:34 PM

ਜਲੰਧਰ ਵਿਚ ਨਵਰਾਤਰਿਆਂ ਦੇ ਪਹਿਲੇ ਹੀ ਦਿਨ ਨਹਿਰ ਵਿਚੋਂ ਮਿਲੀ ਬੱਚੇ ਦੀ ਲਾਸ਼
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰਦੇ ਬਸਤੀ ਬਾਵਾ ਖੇਲ ਦੀ ਨਹਿਰ ਵਿਚੋਂ ਇਕ 6 ਮਹੀਨਿਆਂ ਦੇ ਬੱਚੇ ਦੀ ਲਾਸ਼ ਨਰਾਤਿਆਂ ਦੇ ਪਹਿਲੇ ਹੀ ਦਿਨ ਮਿਲੀ ਹੈ।ਬੱਚੇ ਦੀ ਲਾਸ਼ ਮਿਲਣ ਤੇ ਪਤਾ ਲੱਗਿਆ ਕਿ ਮੁੰਡੇ ਦੀ ਹੈ ਅਤੇ ਉਕਤ ਬੱਚੇ ਦੀ ਲਾਸ਼ ਨੂੰ ਉਸ ਦੇ ਮਾਪਿਆਂ ਨੇ ਹੀ ਨਹਿਰ ਵਿਚ ਸੁੱਟਿਆ ਸੀ। ਦਰਅਸਲ ਵਾਇਰਲ ਹੋ ਰਹੀ ਸੀ. ਸੀ. ਟੀ. ਵੀ. ਵੀਡੀਓ ਵਿਚ ਸਾਫ਼ ਹੋ ਗਿਆ ਹੈ ਕਿ ਉਕਤ ਬੱਚੇ ਦੀ ਲਾਸ਼ ਨੂੰ ਮਾਂ ਨੇ ਨਹਿਰ ਵਿਚ ਸੁੱਟਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਵਾਪਰੀ ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ 10 ਮਿੰਟਾਂ ਵਿਚ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਭਿੰਡਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਸਨ ਅਤੇ ਲੋਕਾਂ ਵੱਲੋਂ ਨਹਿਰ ਵਿਚੋਂ ਬਾਹਰ ਕੱਢੀ ਗਈ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।