ਐਨ. ਆਈ. ਏ. ਨੇ ਪੰਜ ਸੂਬਿਆਂ ਵਿਚ 22 ਥਾਵਾਂ ਤੇ ਕੀਤੀ ਅੱਤਵਾਦੀ ਫੰਡਿੰਗ ਮਾਮਲੇ ਵਿਚ ਛਾਪੇਮਾਰੀ

ਐਨ. ਆਈ. ਏ. ਨੇ ਪੰਜ ਸੂਬਿਆਂ ਵਿਚ 22 ਥਾਵਾਂ ਤੇ ਕੀਤੀ ਅੱਤਵਾਦੀ ਫੰਡਿੰਗ ਮਾਮਲੇ ਵਿਚ ਛਾਪੇਮਾਰੀ
ਜੰਮੂ ਕਸ਼ਮੀਰ : ਅੱਤਵਾਦੀ ਫੰਡਿੰਗ ਮਾਮਲੇ ਵਿਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਵੱਡੇ ਪੱਧਰ ਉਤੇ 5 ਸੂਬਿਆਂ ਵਿਚ 22 ਥਾਵਾਂ ਉਤੇ ਛਾਪੇਮਾਰੀ ਕੀਤੀ ਹੈ। ਐਨ. ਆਈ. ਏ. ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਿਲੇ ਦੇ ਬਾਰਾਮੂਲਾ ‘ਚ ਇਕਬਾਲ ਭੱਟ ਦੇ ਰਿਹਾਇਸ਼ੀ ਘਰ ‘ਤੇ ਕੀਤੀ ਗਈ। ਕਸ਼ਮੀਰ ‘ਚ ਕੁਝ ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਨ. ਆਈ. ਏ. ਅਤੇ ਏ. ਟੀ. ਐਸ. ਦੇ ਸਾਂਝੇ ਆਪ੍ਰੇਸ਼ਨ ਨੇ ਮਹਾਰਾਸ਼ਟਰ ਦੇ ਜਾਲਨਾ, ਔਰੰਗਾਬਾਦ ਅਤੇ ਮਾਲੇਗਾਓਂ ਤੋਂ 4 ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਇਨ੍ਹਾਂ ਚਾਰਾਂ ਦੇ ਸਬੰਧ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਦੱਸੇ ਜਾਂਦੇ ਹਨ। ਮਹਾਰਾਸ਼ਟਰ ‘ਚ 20 ਥਾਵਾਂ ‘ਤੇ ਵੱਡੀ ਛਾਪੇਮਾਰੀ ਕਰ ਰਹੀ ਹੈ। ਮਹਾਰਾਸ਼ਟਰ ਦੇ ਜਾਲਨਾ ਤੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਵਿਅਕਤੀ ਨੂੰ ਔਰੰਗਾਬਾਦ ਤੋਂ ਅਤੇ ਇੱਕ ਨੂੰ ਮਾਲੇਗਾਓਂ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸਾਰੇ 4 ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਰਾਸ਼ਟਰੀ ਜਾਂਚ ਏਜੰਸੀ ਅਤੇ ਅੱਤਵਾਦ ਵਿਰੋਧੀ ਦਸਤੇ ਨੇ ਸਵੇਰੇ 4 ਵਜੇ ਤੋਂ ਜਾਲਨਾ ‘ਚ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਆ ਰਹੀ ਹੈ ਕਿ ਜਾਲਨਾ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗਾਂਧੀ ਨਗਰ ਇਲਾਕੇ ‘ਚੋਂ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਲਨਾ ਤੋਂ ਇਲਾਵਾ ਛਤਰਪਤੀ ਸੰਭਾਜੀਨਗਰ, ਮਾਲੇਗਾਓਂ ‘ਚ ਵੀ ਐਨ. ਆਈ. ਏ. ਅਤੇ ਏ. ਟੀ. ਐਸ. ਦੀ ਕਾਰਵਾਈ ਚੱਲ ਰਹੀ ਹੈ। ਜਾਲਨਾ ਅਤੇ ਸੰਭਾਜੀਨਗਰ ਤੋਂ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇੱਕ ਵਿਅਕਤੀ ਨੂੰ ਜਾਲਨਾ ਦੇ ਗਾਂਧੀਨਗਰ ਤੋਂ, ਇੱਕ ਵਿਅਕਤੀ ਨੂੰ ਛਤਰਪਤੀ ਸੰਭਾਜੀ ਨਗਰ ਸ਼ਹਿਰ ਦੇ ਆਜ਼ਾਦ ਚੌਂਕ ਨੇੜਿਓਂ ਅਤੇ ਇੱਕ ਵਿਅਕਤੀ ਨੂੰ ਐਨ-6 ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਦੇਸ਼ ਵਿਰੋਧੀ ਅਪਰਾਧ ਕਰਨ ਦੀ ਤਿਆਰੀ ਕਰ ਰਹੇ ਹਨ।
