ਆਈ. ਏ. ਐਸ ਅਧਿਕਾਰੀ ਮਹਿੰਦਰਪਾਲ ਜ਼ਿਲ੍ਹਾ ਸੰਗਰੂਰ ਲਈ ਅਬਜ਼ਰਵਰ ਨਿਯੁਕਤ

ਦੁਆਰਾ: Punjab Bani ਪ੍ਰਕਾਸ਼ਿਤ :Friday, 04 October, 2024, 06:35 PM

‘ਗ੍ਰਾਮ ਪੰਚਾਇਤ ਚੋਣਾਂ-2024’
ਆਈ.ਏ.ਐਸ ਅਧਿਕਾਰੀ ਮਹਿੰਦਰਪਾਲ ਜ਼ਿਲ੍ਹਾ ਸੰਗਰੂਰ ਲਈ ਅਬਜ਼ਰਵਰ ਨਿਯੁਕਤ
ਸੰਗਰੂਰ, 04 ਅਕਤੂਬਰ : ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਵਿੱਚ 15 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ ਕਰਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਹੋਇਆ ਹੈ ਜਿਸ ਤਹਿਤ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਲਈ ਆਈ.ਏ.ਐਸ ਅਧਿਕਾਰੀ ਸ਼੍ਰੀ ਮਹਿੰਦਰਪਾਲ ਨੂੰ ਚੋਣ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਕਿਸੇ ਵੀ ਉਮੀਦਵਾਰ ਜਾਂ ਆਮ ਪਬਲਿਕ ਵੱਲੋ ਇਹਨਾਂ ਚੋਣਾਂ ਸਬੰਧੀ ਮਹੱਤਵਪੂਰਨ ਸੂਚਨਾ, ਸ਼ਿਕਾਇਤ ਜਾਂ ਪ੍ਰਤੀਕਿਰਿਆ ਸਾਂਝੀ ਕਰਨ ਲਈ ਸ੍ਰੀ ਮਹਿੰਦਰਪਾਲ ਦੇ ਮੋਬਾਇਲ ਨੰਬਰ 97800-39403 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਸੂਚਨਾ ਜਾਂ ਸ਼ਿਕਾਇਤ ਸ਼੍ਰੀ ਮਹਿੰਦਰਪਾਲ ਨੂੰ ਈ-ਮੇਲ ਆਈ.ਡੀ observersgrelectiongp24@gmail.com ‘ਤੇ ਵੀ ਭੇਜੀ ਜਾ ਸਕਦੀ ਹੈ।