ਹੈਰੋਇਨ ਦੇ ਕਾਰੋਬਾਰ ਦੇ ਦੋਸ਼ `ਚ ਤਿੰਨ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 09 October, 2024, 01:30 PM

ਹੈਰੋਇਨ ਦੇ ਕਾਰੋਬਾਰ ਦੇ ਦੋਸ਼ `ਚ ਤਿੰਨ ਗ੍ਰਿਫ਼ਤਾਰ
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਨੂੰ ਹੈਰੋਇਨ ਦੇ ਕਾਰੋਬਾਰ ਦੇ ਦੋਸ਼ `ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ, 3 ਲੱਖ 95000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਇਹ ਕਾਰਵਾਈ ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਅਜਨਾਲਾ ਇਲਾਕੇ `ਚ ਕੀਤੀ ਹੈ। ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ ।