ਸੁਰੱਖਿਆ ਬਲਾਂ ਕੀਤੀ ਜੰਮੂ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Wednesday, 09 October, 2024, 01:26 PM

ਸੁਰੱਖਿਆ ਬਲਾਂ ਕੀਤੀ ਜੰਮੂ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ
ਸ੍ਰੀਨਗਰ : ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜਿ਼ਲ੍ਹੇ ਤੋਂ ਲਾਪਤਾ ਸੈਨਿਕ ਦੀ ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਟੈਰੀਟੋਰੀਅਲ ਆਰਮੀ’ ਦੇ ਜਵਾਨ ਹਿਲਾਲ ਅਹਿਮਦ ਭੱਟ ਮੰਗਲਵਾਰ ਨੂੰ ਸ਼ਾਹ ਇਲਾਕੇ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਉਤਰਾਸੂ ਇਲਾਕੇ ਦੇ ਸਾਂਗਲਾਨ ਜੰਗਲੀ ਖੇਤਰ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਜਵਾਨ ਦੀ ਭਾਲ ਲਈ ਅਭਿਆਨ ਸ਼ੁਰੂ ਕੀਤਾ ਗਿਆ ਸੀ ।