ਜੰਮੂ ਵਿਖੇ ਕੌਮਾਂਤਰੀ ਬਾਰਡਰ ’ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Wednesday, 09 October, 2024, 12:16 PM

ਜੰਮੂ ਵਿਖੇ ਕੌਮਾਂਤਰੀ ਬਾਰਡਰ ’ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਜੰਮੂ : ਕੌਮਾਂਤਰੀ ਸੀਮਾ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਵਿਚ ਸਰਗੋਧਾ ਦੇ ਰਹਿਣ ਵਾਲੇ ਸ਼ਾਹਿਦ ਇਮਰਾਨ ਦੇ ਕਬਜ਼ੇ ਵਿਚੋਂ ਦੋ ਚਾਕੂ, ਇਕ ਆਧੁਨਿਕ ਘੜੀ, ਸਿਗਰੇਟ ਪੈਕ, ਸਿਮ ਕਾਰਡ ਹੋਲਡਰ ਅਤੇ ਪਾਕਿਸਤਾਨੀ ਪੰਜ ਰੁਪਏ ਦਾ ਸਿੱਕਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਪੁੱਛਗਿੱਛ ਦੌਰਾਨ ਘੁਸਪੈਠੀਏ ਨੇ ਕਿਹਾ ਕਿ ਉਹ ਅਣਜਾਣੇ ਵਿਚ ਸੀਮਾ ਪਾਰ ਕਰ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਉਪਰੰਤ ਕਾਬੂ ਕੀਤੇ ਵਿਅਕਤੀ ਨੂੰ ਪੁਲੀਸ ਨੂੰ ਸੌਂਪ ਦਿੱਤਾ ਹੈ।
