ਕੇਰਲ ਦੇ ਮੰਦਰ ਵਿੱਚੋਂ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਪੁਜਾਰੀ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Monday, 07 October, 2024, 08:59 AM

ਕੇਰਲ ਦੇ ਮੰਦਰ ਵਿੱਚੋਂ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਪੁਜਾਰੀ ਗ੍ਰਿਫ਼ਤਾਰ
ਥਿਰੂਵਨੰਤਪੁਰਮ : ਭਾਰਤ ਦੇਸ਼ ਦੇ ਸੂਬੇ ਕੇਰਲ ਦੀ ਰਾਜਧਾਨੀ ਵਿੱਚ ਮਨਾਕੌਡ ਸਥਿਤ ਇਕ ਮੰਦਰ ਵਿੱਚੋਂ ਕਥਿਤ ਤੌਰ ’ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਇਕ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਥੂਮਾਰੀ ਅੰਮਨ ਮੰਦਰ ਵਿੱਚ ਪੁਜਾਰੀ ਵਜੋਂ ਸੇਵਾ ਨਿਭਾਉਂਦੇ ਅਰੁਣ (33) ’ਤੇ ਮੰਦਰ ਵਿੱਚੋਂ ਤਿੰਨ ਤੋਲੇ ਸੋਨਾ ਚੋਰੀ ਕਰਨ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪੁਜਾਰੀ ਨੇ ਸੋਨਾ ਚੋਰੀ ਕਰਨ ਦੀ ਗੱਲ ਕਬੂਲ ਕਰਨ ਦੇ ਨਾਲ ਹੀ ਇਹ ਵੀ ਸਵੀਕਾਰ ਕੀਤਾ ਕਿ ਉਸ ਨੇ ਸੋਨਾ ਗਹਿਣੇ ਰੱਖ ਕੇ ਪੈਸੇ ਲਏ ਸਨ ।
