ਇੰਦੌਰ ਦੀ 65 ਸਾਲਾ ਮਹਿਲਾ ਨੂੰ ਠੱਗ ਗਿਰੋਹ ਨੇ ਆਪਣੇ ਜਾਲ ਵਿੱਚ ਫਸਾ ਕੇ ਠੱਗੇ 46 ਲੱਖ

ਦੁਆਰਾ: Punjab Bani ਪ੍ਰਕਾਸ਼ਿਤ :Tuesday, 08 October, 2024, 11:57 AM

ਇੰਦੌਰ ਦੀ 65 ਸਾਲਾ ਮਹਿਲਾ ਨੂੰ ਠੱਗ ਗਿਰੋਹ ਨੇ ਆਪਣੇ ਜਾਲ ਵਿੱਚ ਫਸਾ ਕੇ ਠੱਗੇ 46 ਲੱਖ
ਇੰਦੌਰ : ਭਾਰਤ ਦੇਸ਼ ਦੇ ਸ਼ਹਿਰ ਇੰਦੌਰ ਵਿਖੇ ਠੱਗ ਗਿਰੋਹ ਨੇ 65 ਸਾਲਾ ਮਹਿਲਾ ਨੂੰ ਆਪਣੇ ਜਾਲ ਵਿੱਚ ਫਸਾ ਕੇ 46 ਲੱਖ ਰੁਪਏ ਠੱਗ ਲਏ ਹਨ।ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡਿਜੀਟਲ ਅਰੈਸਟ’ ਸਾਈਬਰ ਠੱਗੀ ਦਾ ਇਕ ਨਵਾਂ ਤਰੀਕਾ ਹੈ।ਇਸ ਤਰ੍ਹਾਂ ਦੇ ਮਾਮਲਿਆਂ ਵਿਚ ਠੱਗ ਆਪਣੇ ਆਪ ਨੂੰ ਕਾਨੂੰਨੀ ਅਧਿਕਾਰੀ ਦੱਸ ਕੇ ਲੋਕਾਂ ਨੂੰ ਵੀਡੀਓ ਅਤੇ ਆਡੀਓ ਕਾਲ ਰਾਹੀਂ ਡਰਾਉਂਦੇ ਹਨ ਅਤੇ ਗ੍ਰਿਫ਼ਤਾਰੀ ਦਾ ਝਾਂਸਾ ਕੇ ਘਰ ਵਿਚ ਹੀ ਡਿਜੀਟਲੀ ਬੰਧਕ ਬਣਾ ਲੈਂਦੇ ਹਨ ।