ਕਤਲ ਦੀ ਗੁੱਥੀ ਸੁਲਝਾਉਂਦਿਆਂ ਖੰਨਾ ਪੁਲਸ ਨੇ ਨੂੰ ਕੁੱਝ ਘੰਟਿਆਂ ਵਿੱਚ ਦੋਸ਼ਣ ਨੂੰ ਕੀਤਾ ਗ੍ਰਿਫ਼ਤਾਰ

ਕਤਲ ਦੀ ਗੁੱਥੀ ਸੁਲਝਾਉਂਦਿਆਂ ਖੰਨਾ ਪੁਲਸ ਨੇ ਨੂੰ ਕੁੱਝ ਘੰਟਿਆਂ ਵਿੱਚ ਦੋਸ਼ਣ ਨੂੰ ਕੀਤਾ ਗ੍ਰਿਫ਼ਤਾਰ
ਖੰਨਾ : ਐਸ. ਐਸ. ਪੀ. ਖੰਨਾ ਮਿਸ. ਅਸ਼ਵੀਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸ੍ਰੀ ਸੌਰਵ ਜਿੰਦਲ ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਖੰਨਾ, ਸ੍ਰੀ ਅੰਮ੍ਰਿਤਪਾਲ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਖੰਨਾ, ਸ੍ਰੀ ਸੁਖਅੰਮ੍ਰਿਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ), ਖੰਨਾ, ਇੰਚਾਰਜ ਸੀ.ਆਈ.ਏ. ਸਟਾਫ, ਖੰਨਾ, ਮੁੱਖ ਅਫਸਰ ਥਾਣਾ ਸਿਟੀ-2, ਖੰਨਾ ਵੱਲੋਂ ਇੱਕ ਕਤਲ ਦੀ ਗੁੱਥੀ ਨੂੰ ਕੁੱਝ ਘੰਟਿਆਂ ਵਿੱਚ ਸੁਲਝਾ ਕੇ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਸੋਨੇ ਦੇ ਗਹਿਣੇ ਅਤੇ 4500/- ਰੁਪਏ ਬ੍ਰਾਮਦ ਕੀਤੇ ਗਏ। ਮਿਤੀ 03.10.2024 ਨੂੰ ਭਰਤ ਕੌਸ਼ਲ ਪੁੱਤਰ ਸ਼ਿਆਮ ਸੁੰਦਰ ਵਾਸੀ ਮਕਾਨ ਨੰਬਰ 307, ਵਾਰਡ ਨੰਬਰ 20, ਨੇੜੇ ਰਾਣੀ ਤਲਾਬ ਖੰਨਾ, ਜਿਲ੍ਹਾ ਲੁਧਿਆਣਾ ਨੇ ਪੁਲਿਸ ਨੂੰ ਬਿਆਨ ਰਾਹੀ ਇਤਲਾਹ ਦਿੱਤੀ ਕਿ ਉਹ ਅਤੇ ਉਸਦਾ ਭਰਾ ਕਰਨ ਕੌਸ਼ਲ ਕੰਮ-ਕਾਰ ਦੇ ਸਬੰਧ ਵਿੱਚ ਰੋਜਾਨਾ ਦੇਰ ਰਾਤ 11:30 ਵਜੇ ਦੇ ਕਰੀਬ ਘਰ ਆਉਦੇ ਹਨ, ਉਨ੍ਹਾਂ ਦੇ ਕੰਮ ਪਰ ਜਾਣ ਤੋ ਬਾਅਦ ਉਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਘਰ ਪਰ ਇਕੱਲੀ ਹੁੰਦੀ ਹੈ, ਜਿਸਤੋ ਬਾਅਦ ਧੋਬੀਆਂ ਵਾਲੇ ਮੁਹੱਲੇ ਵਿੱਚ ਰਹਿੰਦੀ ਔਰਤ ਸ਼ਾਨ ਅਬਾਸ ਪਤਨੀ ਅਹਿਮਦ ਅਬਾਸ, ਜਿਸਦਾ ਉਨ੍ਹਾਂ ਦੀ ਮਾਤਾ ਨਾਲ ਸਹਿਚਾਰ ਹੈ, ਉਨ੍ਹਾਂ ਦੇ ਘਰ ਆਉਂਦੀ-ਜਾਂਦੀ ਸੀ।
ਸ਼ਾਨ ਅਬਾਸ ਉਕਤ ਤੋ ਇਲਾਵਾ ਉਨ੍ਹਾਂ ਦੇ ਘਰ ਕੋਈ ਵੀ ਆਉਦਾ ਜਾਦਾ ਨਹੀ ਹੈ। ਕੱਲ੍ਹ ਜਦੋ ਉਹ ਅਤੇ ਉਸ ਭਰਾ ਕਰਨ ਕੌਸ਼ਲ ਵਕਤ ਕਰੀਬ 11:50 ਪੀ.ਐਮ ਆਪਣੇ ਕੰਮ ਤੋਂ ਘਟ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਸੀ, ਜਦੋ ਉਨ੍ਹਾਂ ਨੇ ਅੰਦਰ ਬੈਡਰੂਮ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਮਾਤਾ ਖੂਨ ਨਾਲ ਲੱਥ-ਪੱਥ ਹੋਈ ਪਈ ਸੀ, ਜਿਸਦੀ ਮੌਤ ਹੋ ਚੁੱਕੀ ਸੀ। ਉਸਦੀ ਮਾਤਾ ਨੇ ਜੋ ਸੋਨੇ ਦੇ ਗਹਿਣੇ ਪਹਿਨੇ ਹੋਏ ਸਨ, ਉਹ ਵੀ ਉਸਦੇ ਸਰੀਰ ਪਰ ਨਹੀ ਸਨ, ਘਰ ਵਿੱਚ ਪਿਆ ਕੈਸ਼ (35/40 ਹਜਾਰ ਰੁਪਏ) ਅਤੇ ਉਨ੍ਹਾਂ ਦੀ ਮਾਤਾ ਦਾ ਮੋਬਾਇਲ ਫੋਨ ਵੀ ਗਾਇਬ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਔਰਤ ਸ਼ਾਨ ਅਬਾਸ ਉਕਤ ਨੇ ਲੁੱਟ-ਖੋਹ ਕਰਕੇ ਉਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਦਾ ਕਤਲ ਕੀਤਾ ਹੈ। ਉਕਤ ਸੂਚਨਾ ਪ੍ਰਾਪਤ ਹੋਣ ਤੇ ਤੁਰੰਤ ਮੁਕੱਦਮਾ ਨੰਬਰ 194 ਮਿਤੀ 03.10.2024 ਅ/ਧ 103 . ਥਾਣਾ ਸਿਟੀ-2, ਖੰਨਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋ ਮੌਕਾ ਪਰ ਜਾ ਕੇ ਤਫਤੀਹਾ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਦੌਰਾਨ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਦੋਸ਼ਣ ਦੀ ਭਾਲ ਕੀਤੀ ਗਈ, ਦੌਰਾਨੇ ਤਫਤੀਸ਼ ਦੋਸ਼ਣ ਸ਼ਾਨ ਅਬਾਸ ਪਤਨੀ ਅਹਿਮਦ ਅਬਾਸ ਵਾਸੀ ਸੁਨਿਆਰਾ ਬਜਾਰ, ਮੁਹੱਲਾ ਧੋਬੀਆਂ ਵਾਲਾ ਖੰਨਾ, ਜਿਲ੍ਹਾ ਲੁਧਿਆਣਾ ਨੂੰ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ ਸੋਨੇ ਦੇ ਗਹਿਣੇ ਅਤੇ 4500/- ਰੁਪਏ ਬ੍ਰਾਮਦ ਕੀਤੇ ਗਏ। ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਹੋਈ ਦੋਸ਼ਣ ਪਾਸੋ ਪੁੱਛਗਿੱਛ ਜਾਰੀ ਹੈ। ਕੁੱਲ ਬ੍ਰਾਮਦਗੀ :- 1) ਸ਼ੋਨੇ ਦੇ ਗਹਿਣੇ ਅਤੇ 4500/- ਰੁਪਏ ਕੈਸ਼
