ਅਰਵਿੰਦ ਕੇਜਰੀਵਾਲ ਸੀ. ਐਮ. ਹਾਊਸ ਖਾਲੀ ਕਰਨ ਤੋਂ ਬਾਅਦ ਜਾਣਗੇ ਆਪ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ
ਦੁਆਰਾ: Punjab Bani ਪ੍ਰਕਾਸ਼ਿਤ :Thursday, 03 October, 2024, 12:54 PM

ਅਰਵਿੰਦ ਕੇਜਰੀਵਾਲ ਸੀ. ਐਮ. ਹਾਊਸ ਖਾਲੀ ਕਰਨ ਤੋਂ ਬਾਅਦ ਜਾਣਗੇ ਆਪ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਨਵੀਂ ਦਿੱਲੀ ਵਿਧਾਨ ਸਭਾ ਖੇਤਰ `ਚ ਰਹਿਣਗੇ। ਉਹ ਆਪ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਸ਼ਿਫਟ ਹੋਣਗੇ। ਉਹ ਨਵੀਂ ਦਿੱਲੀ ਤੋਂ ਆਪਣੀ ਵਿਧਾਨ ਸਭਾ ਤੇ ਦਿੱਲੀ ਚੋਣਾਂ `ਚ ਚੋਣ ਪ੍ਰਚਾਰ ਦਾ ਕੰਮ ਦੇਖਣਗੇ।ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਹੀ ਵਿਧਾਇਕ ਹਨ। ਕੇਜਰੀਵਾਲ ਨੇ ਨਵਾਂ ਟਿਕਾਣਾ ਰਵੀ ਸ਼ੰਕਰ ਸ਼ੁਕਲਾ ਲੇਨ ਸਥਿਤ ਆਪ ਹੈੱਡਕੁਆਰਟਰ ਤੋਂ ਕੁਝ ਹੀ ਮੀਟਰ ਦੀ ਦੂਰੀ `ਤੇ ਹੈ। ਦਿੱਲੀ `ਚ ਵਿਧਾਨ ਸਭਾ ਚੋਣਾਂ ਫਰਵਰੀ 2025 `ਚ ਹੋਣ ਦੀ ਤਜਵੀਜ਼ ਹੈ।
