ਅੰਧ ਵਿਸ਼ਵਾਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਹੀ ਆਪਣੇ ਪਿਤਾ ਦਾ ਕੀਤਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Monday, 30 September, 2024, 01:10 PM

ਅੰਧ ਵਿਸ਼ਵਾਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਹੀ ਆਪਣੇ ਪਿਤਾ ਦਾ ਕੀਤਾ ਕਤਲ
ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਜਿ਼ਲ੍ਹੇ ਦੇ ਬੀਘਾ ਪਿੰਡ ਵਿਚ ਅੰਧ ਵਿਸ਼ਵਾਸ ਕਾਰਨ ਪਿੰਡ ਵਾਸੀਆਂ ਦੇ ਦਬਾਅ ਹੇਠ ਪੁੱਤਰ ਨੇ ਮਾਂ ਤੇ ਪਿੰਡ ਵਾਸੀਆਂ ਸਾਹਮਣੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪਿਤਾ ਦਾ ਨਾਂ 55 ਸਾਲਾ ਲਖਨ ਰਿਕਿਆਸਨ ਸੀ। ਪੁੱਤਰ ਨੇ ਪਹਿਲਾਂ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਆਪਣੀ ਗੋਦ ਵਿਚ ਲਿਆ ਅਤੇ ਸਥਾਨਕ ਭਾਸ਼ਾ ਵਿਚ ਪੁੱਛਿਆ, ਬਾਬੂ ਜੀ, ਤੁਸੀਂ ਜ਼ਿੰਦਾ ਹੋ। ਜਦੋਂ ਦੋ-ਤਿੰਨ ਵਾਰ ਪੁੱਛਣ `ਤੇ ਵੀ ਪਿਤਾ ਬੇਜਾਨ ਰਿਹਾ ਤਾਂ ਪਿੰਡ ਵਾਸੀਆਂ ਦੇ ਦਬਾਅ ਹੇਠ ਸਭ ਦੇ ਸਾਹਮਣੇ ਲਾਸ਼ ਨੂੰ ਜ਼ਮੀਨ `ਤੇ ਰੱਖ ਕੇ ਕੁਹਾੜੀ ਨਾਲ ਉਸ ਦਾ ਗਲਾ ਵੱਢ ਦਿੱਤਾ। ਕਤਲ ਤੋਂ ਬਾਅਦ ਮੌਕੇ ’ਤੇ ਹੀ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਗਿਆ। ਕਤਲ ਤੋਂ ਬਾਅਦ ਪੁੱਤਰ ਸੀਯਾਰਾਮ ਦੀ ਮਾਂ ਨੇ ਉਸੇ ਕੁਹਾੜੀ `ਤੇ ਆਪਣੀਆਂ ਚੂੜੀਆਂ ਤੋੜ ਦਿੱਤੀਆਂ। ਪੁਲਿਸ ਨੇ ਮੁਲਜ਼ਮ ਪੁੱਤਰ ਸਮੇਤ ਚਾਰ ਨੂੰ ਕਾਬੂ ਕਰ ਲਿਆ ਹੈ ।