56 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਹਾਦਸੇ ਦਾ ਸਿ਼ਕਾਰ ਹੋਏ ਭਾਰਤੀ ਹਵਾਈ ਸੈਨਾ ਦਾ ਜਹਾਜ਼ ਏਐਨ-12 ਵਿਚ ਸਵਾਰ ਫੌਜੀਆਂ ਦੀਆਂ ਲਾਸ਼ਾਂ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟ ਰੈਸਕਿਊ ਸੈਨਿਕਾਂ ਨੇ ਜੰਗਲ ਦੇ ਵਿਚਕਾਰੋਂ ਕੀਤੀਆਂ ਬਰਾਮਦ

56 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਹਾਦਸੇ ਦਾ ਸਿ਼ਕਾਰ ਹੋਏ ਭਾਰਤੀ ਹਵਾਈ ਸੈਨਾ ਦਾ ਜਹਾਜ਼ ਏਐਨ-12 ਵਿਚ ਸਵਾਰ ਫੌਜੀਆਂ ਦੀਆਂ ਲਾਸ਼ਾਂ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟ ਰੈਸਕਿਊ ਸੈਨਿਕਾਂ ਨੇ ਜੰਗਲ ਦੇ ਵਿਚਕਾਰੋਂ ਕੀਤੀਆਂ ਬਰਾਮਦ
ਹਿਮਾਚਲ : ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐਨ-12 ਰੋਹਤਾਂਗ ਜੋ ਕਿ ਦੱਰੇ ਨੇੜੇ ਹਾਦਸੇ ਦਾ ਸਿਕਾਰ ਹੋ ਗਿਆ ਸੀ ਵਿਚ ਸਵਾਰ ਫੌਜੀ ਅਧਿਕਾਰੀਆਂ ਦੀਆਂ ਲਾਸ਼ਾਂ ਫੌਜ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਭਾਰਤੀ ਫੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟ ਰੈਸਕਿਊ ਸੈਨਿਕਾਂ ਨੇ ਜੰਗਲ ਦੇ ਵਿਚਕਾਰੋਂ ਬਰਾਮਦ ਕੀਤੀਆਂ ਹਨ। ਦੱਸਣਯੋਗ ਹੈ ਕਿ ਉਕਤ ਘਟਨਾ 7 ਫਰਵਰੀ 1968 ਦੀ ਹੈ। ਡਬਲ ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ 102 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਲੇਹ ਜਾ ਰਿਹਾ ਸੀ, ਪਰ ਅੱਧ ਵਿਚਾਲੇ ਹੀ ਖਰਾਬ ਹੋ ਗਿਆ ਅਤੇ ਰੋਹਤਾਂਗ ਦੱਰੇ ‘ਤੇ ਹਾਦਸਾਗ੍ਰਸਤ ਹੋ ਗਿਆ। 2003 ਵਿੱਚ, ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪਰਬਤਾਰੋਹੀਆਂ ਨੇ ਮਲਬੇ ਦੀ ਖੋਜ ਕੀਤੀ। ਇਸ ਤੋਂ ਬਾਅਦ ਸਰਚ ਆਪਰੇਸ਼ਨ ‘ਚ ਭਾਰਤੀ ਫੌਜ ਖਾਸ ਕਰਕੇ ਡੋਗਰਾ ਸਕਾਊਟਸ ਨੂੰ ਤਾਇਨਾਤ ਕੀਤਾ ਗਿਆ। ਡੋਗਰਾ ਸਕਾਊਟਸ ਨੇ 2005, 2006, 2013 ਅਤੇ ਫਿਰ 2019 ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਇਹ ਹਾਦਸਾ ਹੋਇਆ, ਉੱਥੇ ਸਥਿਤੀ ਬਹੁਤ ਮੁਸ਼ਕਲ ਸੀ। 2019 ਤੱਕ ਸਿਰਫ਼ ਪੰਜ ਲਾਸ਼ਾਂ ਹੀ ਬਰਾਮਦ ਹੋ ਸਕੀਆਂ ਸਨ। ਹੁਣ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਸ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਥੋੜੀ ਰਾਹਤ ਮਿਲੇਗੀ। ਹੁਣ ਮਿਲੀਆਂ ਲਾਸ਼ਾਂ ਵਿੱਚੋਂ ਤਿੰਨ ਦੀ ਪਛਾਣ ਹੋ ਗਈ ਹੈ। ਇਨ੍ਹਾਂ ਦੇ ਨਾਂ ਮੱਖਣ ਸਿੰਘ, ਕਾਂਸਟੇਬਲ ਨਰਾਇਣ ਸਿੰਘ ਅਤੇ ਕਾਰੀਗਰ ਥਾਮਸ ਚਰਨ ਹਨ।
