ਬੀ ਡੀ ਪੀ ਓ ਦਫਤਰ ਨਾਭਾ ਐਤਵਾਰ ਨੂੰ ਵੀ ਖੁਲਿਆ -ਚੋਣ ਲੜਨ ਵਾਲੇ ਉਮੀਦਵਾਰਾਂ ਨੇ ਬੀ ਡੀ ਪੀ ਓ ਬਲਜੀਤ ਕੋਰ ਖਾਲਸਾ ਸਮੇਤ ਸਮੁਹ ਸਟਾਫ ਦੀ ਕੀਤੀ ਸਰਾਹਨਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 29 September, 2024, 05:00 PM

ਬੀ ਡੀ ਪੀ ਓ ਦਫਤਰ ਨਾਭਾ ਐਤਵਾਰ ਨੂੰ ਵੀ ਖੁਲਿਆ
ਚੋਣ ਲੜਨ ਵਾਲੇ ਉਮੀਦਵਾਰਾਂ ਨੇ ਬੀ ਡੀ ਪੀ ਓ ਬਲਜੀਤ ਕੋਰ ਖਾਲਸਾ ਸਮੇਤ ਸਮੁਹ ਸਟਾਫ ਦੀ ਕੀਤੀ ਸਰਾਹਨਾ
ਨਾਭਾ : ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜਦਗੀ‌ਆ ਦਾਖਲ ਕਰਨ ਦੀਆਂ ਤਰੀਕਾਂ ਦਰਮਿਆਨ ਛੁੱਟੀਆਂ ਆਉਣ ਕਾਰਨ ਸਰਪੰਚੀ ਤੇ ਪੰਚੀ ਦੀ ਚੋਣ ਲੜਨ ਵਾਲੇ ਚਾਹਵਾਨਾਂ ਅੰਦਰ ਹਫੜਾ ਦਫੜੀ ਮੱਚੀ ਹੋਈ ਹੈ ਕਿਉਂਕਿ ਕਾਗਜ਼ ਭਰਨ ਲਈ ਉਮੀਦਵਾਰਾਂ ਨੂੰ ਐਨ ਓ ਸੀ ਸਮੇਤ ਕਈ ਤਰਾਂ ਦੇ ਡਾਕੂਮੈਂਟ ਪੂਰੇ ਕਰਨੇ ਹੁੰਦੇ ਹਨ ਛੁੱਟੀਆਂ ਕਾਰਨ ਸਮੇਂ ਦੀ ਘਾਟ ਕਾਰਨ ਉਮੀਦਵਾਰਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਬੀਡੀਪੀਓ ਦਫ਼ਤਰ ਨਾਭਾ ਵਿਖੇ ਬੀ ਡੀ ਪੀ ਓ ਬਲਜੀਤ ਕੋਰ ਖਾਲਸਾ ਸਮੇਤ ਸਾਰਾ ਸਟਾਫ ਐਤਵਾਰ ਨੂੰ ਵੀ ਤਾਇਨਾਤ ਰਿਹਾ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਲੋੜੀਂਦੇ ਕਾਗਜ਼ਾਤ ਮਹੁਈਆ ਕਰਵਾਏ ਗਏ ਜ਼ੋ ਅਪਣੇ ਆਪ ਵਿੱਚ ਇੱਕ ਮਿਸਾਲ ਹੈ ਬੀ ਡੀ ਪੀ ਓ ਦਫਤਰ ਦੀ ਚੰਗੀ ਕਾਰਗੁਜ਼ਾਰੀ ਤੇ ਖੁਸ਼ੀ ਮਹਿਸੁਸ ਕਰਦਿਆ ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ ਕਾਗਰਸ ਕੁਲਵਿੰਦਰ ਸਿੰਘ ਸੁੱਖੇਵਾਲ ਸਮੇਤ ਵੱਡੀ ਗਿਣਤੀ ਚ ਚੋਣ ਲੜਨ ਦੇ ਇਛੁੱਕ ਲੋਕਾਂ ਵਲੋ ਐਤਵਾਰ ਨੂੰ ਦਫ਼ਤਰ ਲਗਾਉਣ ਤੇ ਬੀ ਡੀ ਪੀ ਓ ਬਲਜੀਤ ਕੋਰ ਖਾਲਸਾ ਤੇ ਸਮੁਹ ਸਟਾਫ ਦੀ ਸਰਾਹਨਾ ਕੀਤੀ ਉਨਾਂ ਕਿਹਾ ਬੀ ਡੀ ਪੀ ਓ ਵਲੋਂ ਕੀਤੇ ਇਸ ਉੱਦਮ ਸਦਕਾ ਚੋਣ ਲੜਨ ਵਾਲੇ ਉਮੀਦਵਾਰਾਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀ ਕਰਨਾ ਪਿਆ ਜਿਸ ਦੀ ਉੱਚ ਅਧਿਕਾਰੀ ਵਲੋ ਵੀ ਚਰਚਾ ਕੀਤੀ ਗਈ