ਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤ

ਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤ
ਨਵੀਂ ਦਿੱਲੀ : ਏਅਰ ਇੰਡੀਆ ਦੇ ਇਕ ਯਾਤਰੀ ਨੇ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਹੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਅੱਗੇ ਦੀ ਜਾਂਚ ਲਈ ਖਾਣ-ਪੀਣ ਸੇਵਾ ਪ੍ਰਦਾਤਾ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਘਟਨਾ `ਤੇ ਚਿੰਤਾ ਜ਼ਾਹਰ ਕਰਦੇ ਹੋਏ ਇਕ ਬਿਆਨ `ਚ ਕਿਹਾ,“ਅਸੀਂ ਇਕ ਯਾਤਰੀ ਵਲੋਂ ਸੋਸ਼ਲ ਮੀਡੀਆ `ਤੇ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ, ਜਿਸ `ਚ 17 ਸਤੰਬਰ 2024 ਨੂੰ ਦਿੱਲੀ ਤੋਂ ਜੇ.ਐੱਫ.ਕੇ. ਜਾਣ ਵਾਲੀ ਏ.ਆਈ.101 ਉਡਾਣ `ਚ ਉਸ ਨੂੰ ਦਿੱਤੇ ਗਏ ਭੋਜਨ `ਚ ਕੋਈ ਵਸਤੂ ਮਿਲਣ ਦੀ ਗੱਲ ਕਹੀ ਗਈ ਹੈ।“ ਯਾਤਰੀ ਨੇ `ਐਕਸ` `ਤੇ ਇਕ ਪੋਸਟ `ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ ਆਮਲੇਟ `ਚ ਕਾਕਰੋਚ ਮਿਲਿਆ। ਯਾਤਰੀ ਨੇ ਕਿਹਾ,“ਜਦੋਂ ਸਾਨੂੰ ਇਹ ਪਤਾ ਲੱਗਾ ਉਦੋਂ ਤੱਕ ਮੇਰਾ 2 ਸਾਲ ਦਾ ਬੱਚਾ ਅੱਧੇ ਤੋਂ ਜ਼ਿਆਦਾ ਆਮਲੇਟ ਖਾ ਚੁੱਕਿਆ ਸੀ। ਇਸ ਦੇ ਨਤੀਜੇ ਵਜੋਂ ਉਹ ਬੀਮਾਰ ਹੋ ਗਿਆ।“ ਯਾਤਰੀ ਨੇ ਉਡਾਣ ਦੌਰਾਨ ਪਰੋਸੇ ਗਏ ਖਾਣੇ ਦਾ ਇਕ ਛੋਟਾ ਵੀਡੀਓ ਅਤੇ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਪੋਸਟ `ਚ ਏਅਰ ਇੰਡੀਆ, ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਰਾਮਮੋਹਨ ਨਾਇਡੂ ਨੂੰ ਟੈਗ ਕੀਤਾ। ਏਅਰ ਇੰਡੀਆ ਦੇ ਬਿਆਨ `ਚ ਬੁਲਾਰੇ ਨੇ ਕਿਹਾ ਕਿ ਕੰਪਨੀ ਉਕਤ ਮਾਮਲੇ `ਚ ਯਾਤਰੀ ਨੂੰ ਹੋਈ ਪਰੇਸ਼ਾਨੀ ਨੂੰ ਲੈ ਕੇ ਚਿੰਤਤ ਹੈ ਅਤੇ ਖਾਣ-ਪੀਣ ਸੇਵਾ ਪ੍ਰਦਾਤਾ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਬੁਲਾਰੇ ਨੇ ਕਿਹਾ,“ਅਸੀਂ ਭਵਿੱਖ `ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮੁੜ ਨਾ ਹੋਣ ਇਸ ਲਈ ਜ਼ਰੂਰੀ ਕਾਰਵਾਈ ਕਰਾਂਗੇ।“
