ਤਿਉਹਾਰੀ ਸੀਜ਼ਨ ਦੌਰਾਨ ਚੱਲਣਗੀਆਂ ਛੇ ਹਜ਼ਾਰ ਵਿਸ਼ੇਸ਼ ਰੇਲ ਗੱਡੀਆਂ : ਵੈਸ਼ਨਵ
ਦੁਆਰਾ: Punjab Bani ਪ੍ਰਕਾਸ਼ਿਤ :Saturday, 28 September, 2024, 05:36 PM
ਤਿਉਹਾਰੀ ਸੀਜ਼ਨ ਦੌਰਾਨ ਚੱਲਣਗੀਆਂ ਛੇ ਹਜ਼ਾਰ ਵਿਸ਼ੇਸ਼ ਰੇਲ ਗੱਡੀਆਂ : ਵੈਸ਼ਨਵ
ਨਵੀਂ ਦਿੱਲੀ : ਰੇਲਵੇ ਨੇ ਆਗਾਮੀ ਤਿਉਹਾਰੀ ਸੀਜ਼ਨ ਦੌਰਾਨ ਦੁਰਗਾ ਪੂਜਾ, ਦੀਵਾਲੀ ਅਤੇ ਛਠ ਪੂਜਾ ਮੌਕੇ ਕਰੋੜ ਤੋਂ ਵੱਧ ਯਾਤਰੀਆਂ ਦੀ ਘਰ ਪਹੁੰਚਣ ’ਚ ਮਦਦ ਵਾਸਤੇ ਲਗਪਗ 6,000 ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਤਿਉਹਾਰਾਂ ਦੌਰਾਨ ਜ਼ਿਆਦਾ ਭੀੜ ਹੋਣ ਦੇ ਮੱਦੇਨਜ਼ਰ 108 ਰੇਲਗੱਡੀਆਂ ਨਾਲ ਵਾਧੂ ਜਨਰਲ ਬੋਗੀਆਂ ਜੋੜਨ ਤੋਂ ਇਲਾਵਾ 12,500 ਡੱਬੇ ਮਨਜ਼ੂਰ ਕੀਤੇ ਗਏ ਹਨ। ਖਾਸਕਰ ਬਿਹਾਰ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਜਾਣ ਵਾਲੇ ਕਈ ਰੇਲ ਮਾਰਗਾਂ ’ਤੇ ਰੇਲਗੱਡੀਆਂ ’ਚ ਦੁਰਗਾ ਪੂਜਾ, ਦੀਵਾਲੀ ਤੇ ਛਠ ਪੂਜਾ ਦੌਰਾਨ ਜ਼ਿਆਦਾ ਭੀੜ ਰਹਿੰਦੀ ਹੈ। ਵੈਸ਼ਨਵ ਨੇ ਕਿਹਾ ਕਿ ਇਸ ਸਾਲ ਤਿਉਹਾਰੀ ਮੌਸਮ ਲਈ ਹੁਣ ਤੱਕ ਕੁੱਲ 5,975 ਰੇਲਾਂ ਨੋਟੀਫਾਈ ਕੀਤੀਆਂ ਗਈਆਂ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ 4,429 ਸੀ ।