Breaking News ਸੌਂਦ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਇਨਕਲਾਬ ਮੇਲੇ ਦਾ ਉਦਘਾਟਨਮੰੁਬਈ ਪੁਲਸ ਕੀਤੀ ਕੇਂਦਰੀ ਏਜੰਸੀਆਂ ਤੋਂ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋੋਂ ਬਾਅਦ ਪੂਰੇ ਸ਼ਹਿਰ ਵਿਚ ਸੁਰੱਖਿਆ ਸਖ਼ਤਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਕੇ ਫੋਰਟਿਸ ਹਸਪਤਾਲ ਮੋਹਾਲੀ ਬੁਲੇਟਿਨ ਜਾਰੀਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੂੜਾ ਡੰਪ ਦੀ ਚਾਰਦੀਵਾਰੀਪਰਾਲੀ ਸਾੜਨ ਤੇ ਪੰਜਾਬ ਸਰਕਾਰ ਨੇ 28 ਕਿਸਾਨਾਂ ਖਿ਼ਲਾਫ਼ ਰੈੱਡ ਐਂਟਰੀਆਂ ਦੇ ਨਾਲ ਨਾਲ ਪੰਜ ਖਿਲਾਫ਼ ਕੇਸ ਦਰਜ ਕਰਦਿਆਂ ਕਿਸਾਨਾਂ ਨੂੰ ਕੀਤਾ 1 ਲੱਖ 5 ਹਜ਼ਾਰ ਰੁਪਏ ਦਾ ਜੁਰਮਾਨਾ

ਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 September, 2024, 04:24 PM

ਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲ
ਲਹਿਰਾਗਾਗਾ : ਇਲਾਕੇ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਵਿਚ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਉਰਫ਼ ਘੋਗੜ (27 ਸਾਲ) ਨੂੰ ਲੜਕੀ ਦੇ ਪਰਿਵਾਰ ਵੱਲੋਂ ਅਣਖ਼ ਲਈ ਕਤਲ ਕਰ ਦਿੱਤਾ ਗਿਆ ਹੈ। ਲਹਿਰਾਗਾਗਾ ਪੁਲੀਸ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨੈਬ ਸਿੰਘ ਉਰਫ ਨੈਬ ਪੁੱਤਰ ਗੁਰਦਿਆਲ ਸਿੰਘ ਵਾਸੀ ਭਾਈ ਕਿ ਪਿਸ਼ੌਰ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਕਰੀਬ 3 ਸਾਲ ਪਹਿਲਾਂ ਮੁਲਜ਼ਮ ਗੁਰਜੰਟ ਸਿੰਘ ਦੀ ਲੜਕੀ ਰਜਨੀ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਰਜਨੀ ਕੌਰ ਦਾ ਪਰਿਵਾਰ ਮ੍ਰਿਤਕ ਗੁਰਦੀਪ ਸਿੰਘ ਘੋਗੜ ਤੋਂ ਨਾਰਾਜ਼ ਸੀ। ਲੰਘੀਂ ਸ਼ਾਮ ਮਨਜੀਤ ਸਿੰਘ ਸਮੇਤ ਆਪਣੇ ਭਰਾ ਗੁਰਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭਾਈ ਕਿ ਪਿਸ਼ੌਰ ਠੇਕੇ ਤੋਂ ਸ਼ਰਾਬ ਲੈਣ ਆਏ ਸੀ ਤਾਂ ਠੇਕੇ ਕੋਲ ਗੁਰਜੰਟ ਸਿੰਘ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਸਦੇ ਨਾਲ ਦੋ/ਤਿੰਨ ਹੋਰ ਨਾਮਲੂਮ ਵਿਆਕਤੀ ਵੀ ਬੈਠੇ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਮਾਰੂ ਹਥਿਆਰ ਸਨ । ਮੁਲਜ਼ਮ ਗੁਰਜੰਟ ਸਿੰਘ ਨੇ ਲਲਕਾਰੇ ਮਾਰਦਿਆਂ ਗੁਰਦੀਪ ਸਿੰਘ ਉਰਫ ਘੋਗੜ ਉਤੇ ਹਮਲਾ ਕਰ ਦਿੱਤਾ। ਉਸ ਨੇ ਗੁਰਦੀਪ ਦੇ ਸਿਰ ਵਿਚ ਕੁਹਾੜੀ ਮਾਰ ਦਿੱਤੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਕਾਰਨ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਜ਼ੇਰੇ-ਦਫ਼ਾ 103, 3 (5)191(3) ਬੀਐਨਐਸ ਗੁਰਜੰਟ ਸਿੰਘ ਵਾਸੀ ਭਾਈ ਕੀ ਪਿਸ਼ੌਰ ਸਮੇਤ ਨਾਮਾਲੂਮ ਦੋ/ਤਿੰਨ ਵਿਆਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।



Scroll to Top