24ਵੀਂ ਪਾਰਟੀ ਕਾਂਗਰਸ ਤੱਕ ਅੰਤਰਿਮ ਪ੍ਰਬੰਧ ਵਜੋਂ ਪ੍ਰਕਾਸ਼ ਕਰਾਤ ਨੂੰ ਸੌਂਪੀ ਇਹ ਜਿੰਮੇਵਾਰੀ

24ਵੀਂ ਪਾਰਟੀ ਕਾਂਗਰਸ ਤੱਕ ਅੰਤਰਿਮ ਪ੍ਰਬੰਧ ਵਜੋਂ ਪ੍ਰਕਾਸ਼ ਕਰਾਤ ਨੂੰ ਸੌਂਪੀ ਇਹ ਜਿੰਮੇਵਾਰੀ
ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਪ੍ਰਕਾਸ਼ ਕਰਾਤ ਪਾਰਟੀ ਦੀ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਦੇ ਕੋਆਰਡੀਨੇਟਰ ਹੋਣਗੇ ਸਬੰਧੀ ਜਾਣਕਾਰੀ ਦਿੰਦਿਆਂ ਖੱਬੇ ਪੱਖੀ ਪਾਰਟੀ ਨੇ ਦੱਸਿਆ ਕਿ ਅਗਲੇ ਸਾਲ ਅਪਰੈਲ ਵਿੱਚ ਹੋਣ ਵਾਲੀ 24ਵੀਂ ਪਾਰਟੀ ਕਾਂਗਰਸ ਤੱਕ ਅੰਤਰਿਮ ਪ੍ਰਬੰਧ ਵਜੋਂ ਉਨ੍ਹਾਂ ਨੂੰ ਇਹ ਜਿ਼ੰਮੇਵਾਰੀ ਸੌਂਪੀ ਗਈ ਹੈ। ਪਾਰਟੀ ਦਾ ਇਹ ਫ਼ੈਸਲਾ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਮੌਤ ਦੇ ਮੱਦੇਨਜ਼ਰ ਆਇਆ ਹੈ। ਯੇਚੁਰੀ ਦਾ 72 ਸਾਲ ਦੀ ਉਮਰ ਵਿੱਚ 12 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ। ਸੀਪੀਐੱਮ ਨੇ ਕਿਹਾ ਕਿ ਸੀਪੀਆਈ (ਐੱਮ) ਦੀ ਕੇਂਦਰੀ ਕਮੇਟੀ, ਜਿਸ ਦਾ ਸੈਸ਼ਨ ਇਸ ਸਮੇਂ ਦਿੱਲੀ ਵਿੱਚ ਚੱਲ ਰਿਹਾ ਹੈ, ਨੇ ਫੈਸਲਾ ਕੀਤਾ ਹੈ ਕਿ ਸਾਥੀ ਪ੍ਰਕਾਸ਼ ਕਰਾਤ ਅਪਰੈਲ 2025 ਵਿੱਚ ਮਦੁਰਾਈ ’ਚ ਹੋਣ ਵਾਲੀ 24ਵੀਂ ਪਾਰਟੀ ਕਾਂਗਰਸ ਤੱਕ ਅੰਤਰਿਮ ਪ੍ਰਬੰਧ ਵਜੋਂ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਦੇ ਕੋਆਰਡੀਨੇਟਰ ਹੋਣਗੇ।ਇਹ ਫ਼ੈਸਲਾ ਸੀਪੀਐੱਮ ਦੇ ਮੌਜੂਦਾ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਦੇ ਅਚਾਨਕ ਦੇਹਾਂਤ ਦੇ ਮੱਦੇਨਜ਼ਰ ਲਿਆ ਗਿਆ ਹੈ।’’ ਕਰਾਤ ਸੀਪੀਐੱਮ ਦੇ ਸੀਨੀਅਰ ਆਗੂ ਹਨ। ਉਹ 2005 ਤੋਂ 2015 ਤੱਕ ਸੀਪੀਐੱਮ ਦੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੂੰ 1985 ਵਿੱਚ ਕੇਂਦਰੀ ਕਮੇਟੀ ਵਿੱਚ ਲਿਆ ਗਿਆ ਸੀ ਅਤੇ 1992 ਵਿੱਚ ਪੋਲਿਟ ਬਿਊਰ ਮੈਂਬਰ ਬਣੇ ਸਨ।
