ਪੁੱਤਾਂ ਨੇ ਹੀ ਦਰੱਖਤ ਨਾਲ ਬੰਨ੍ਹ ਕੇ 62 ਸਾਲਾ ਆਪਣੀ ਮਾਂ ਨੂੰ ਸਾੜ ਕੇ ਮਾਰਿਆ

ਪੁੱਤਾਂ ਨੇ ਹੀ ਦਰੱਖਤ ਨਾਲ ਬੰਨ੍ਹ ਕੇ 62 ਸਾਲਾ ਆਪਣੀ ਮਾਂ ਨੂੰ ਸਾੜ ਕੇ ਮਾਰਿਆ
ਤ੍ਰਿਪੁਰਾ : ਭਾਰਤ ਦੇਸ਼ ਦੇ ਪੱਛਮੀ ਤ੍ਰਿਪੁਰਾ ਵਿਖੇ ਦੋ ਪੁੱਤਾਂ ਨੇ ਆਪਣੀ ਹੀ 62 ਸਾਲਾ ਮਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕਥਿਤ ਤੌਰ ’ਤੇ ਸਾੜ ਕੇ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਮਾਮਲੇ ਬਾਰੇ ਪੁਲਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸ਼ੱਕ ਹੈ ਕਿ ਪਰਿਵਾਰਕ ਝਗੜੇ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਚੰਪਕਨਗਰ ਥਾਣਾ ਖੇਤਰ ਦੇ ਖਮਾਰਬਾੜੀ ’ਚ ਵਾਪਰੀ। ਤਕਰੀਬਨ ਡੇਢ ਸਾਲ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਸਾੜੀ ਗਈ ਔਰਤ ਆਪਣੇ ਦੋ ਪੁੱਤਾਂ ਨਾਲ ਰਹਿ ਰਹੀ ਸੀ। ਉਸ ਦਾ ਤੀਜਾ ਪੁੱਤਰ ਅਗਰਤਲਾ ਰਹਿੰਦਾ ਹੈ। ਜਿਰਨੀਆ ਉਪ-ਮੰਡਲ ਦੇ ਪੁਲਸ ਅਧਿਕਾਰੀ ਕਮਲ ਕ੍ਰਿਸ਼ਨ ਕੋਲੋਈ ਨੇ ਦੱਸਿਆ ਕਿ ਇਕ ਔਰਤ ਨੂੰ ਜ਼ਿੰਦਾ ਸਾੜਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਦਰੱਖਤ ਨਾਲ ਬੰਨ੍ਹੀ ਸੜੀ ਹੋਈ ਲਾਸ਼ ਨੂੰ ਬਰਾਮਦ ਕੀਤਾ, ਜਿਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ’ਚ ਸ਼ਾਮਲ ਉਸ ਦੇ 2 ਪੁੱਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।
