ਪੁੱਤਰ ਦੀ ਹੱਤਿਆ ਦੇ ਦੋਸ਼ ਵਿਚ ਪਿਤਾ ਸਣੇ 8 ਭਰਾਵਾਂ ਨੂੰ ਕੀਤਾ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Monday, 30 September, 2024, 08:27 AM

ਪੁੱਤਰ ਦੀ ਹੱਤਿਆ ਦੇ ਦੋਸ਼ ਵਿਚ ਪਿਤਾ ਸਣੇ 8 ਭਰਾਵਾਂ ਨੂੰ ਕੀਤਾ ਗ੍ਰਿਫਤਾਰ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ `ਚ ਪੁਲਸ ਨੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ `ਚ ਉਸ ਦੇ ਪਿਤਾ ਅਤੇ ਭਰਾਵਾਂ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਰਸਾਠੀ ਥਾਣੇ ਦੇ ਇੰਚਾਰਜ (ਐਸ.ਐਚ.ਓ.) ਕਸ਼ਯਪ ਕੁਮਾਰ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਥਾਣਾ ਖੇਤਰ ਦੇ ਖੜਗਾਪੁਰ ਖੋਰੀ ਪਿੰਡ ਵਿੱਚ ਬੀਤੀ ਵੀਰਵਾਰ ਰਾਤ ਨੂੰ ਵਾਪਰੀ। ਇਸੇ ਪਿੰਡ ਦੇ ਵਸਨੀਕ ਕੈਲਾਸ਼ ਨਾਥ ਸ਼ੁਕਲਾ ਨੇ ਆਪਣੇ ਲੜਕੇ ਵਿਨੋਦ ਸ਼ੁਕਲਾ (47) ਨੂੰ ਧਾਰਮਿਕ ਸਮਾਗਮ ਦੇ ਬਹਾਨੇ ਆਪਣੇ ਘਰ ਬੁਲਾਇਆ। ਉਥੇ ਉਸ ਨੇ ਅਤੇ ਉਸ ਦੇ ਪੰਜ ਪੁੱਤਰਾਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਵਿਨੋਦ `ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਵਿਨੋਦ ਦੀ ਪਤਨੀ ਦੀ ਸ਼ਿਕਾਇਤ ’ਤੇ ਪੁਲਸ ਨੇ 14 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸਿੰਘ ਨੇ ਦੱਸਿਆ ਕਿ ਵਿਨੋਦ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਕੈਲਾਸ਼ ਅਤੇ ਉਸ ਦੇ ਪੰਜ ਪੁੱਤਰ ਫਰਾਰ ਹੋ ਗਏ। ਐਸ.ਐਚ.ਓ. ਨੇ ਕਿਹਾ, “ਪਿਤਾ ਅਤੇ ਪੰਜ ਮੁਲਜ਼ਮ ਭਰਾਵਾਂ ਸਮੇਤ ਨਾਮਜ਼ਦ 14 ਵਿੱਚੋਂ ਅੱਠ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।” ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।