ਫਾਜਿਲਕਾ ਪੁਲਸ ਨੇ ਕੀਤਾ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ

ਫਾਜਿਲਕਾ ਪੁਲਸ ਨੇ ਕੀਤਾ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ
ਫ਼ਾਜ਼ਿਲਕਾ : ਫ਼ਾਜ਼ਿਲਕਾ ਪੁਲਸ ਨੇ ਮਾੜੇ ਅਨਸਰਾਂ ਖਿ਼ਲਾਫ਼ ਵਿੱਢੀ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦੇ ਐਸਪੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਬਰਾੜ, ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਹੇਠ ਫ਼ਾਜ਼ਿਲਕਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਸੁਖਵਿੰਦਰ ਸਿੰਘ ਬਰਾੜ ਉਪ ਕਪਤਾਨ ਪੁਲਿਸ ਸ.ਡ.ਅਬੋਹਰ (ਸ਼ਹਿਰੀ) ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਇੰਚਾਰਜ ਸੀਆਈਏ 2 ਕਮ ਐਂਟੀ ਨਾਰਕੋਟਿਕ ਸੈਲ ਅਬੋਹਰ ਦੀ ਟੀਮ ਵੱਲੋਂ 28 ਸਤੰਬਰ 2024 ਨੂੰ ਕਿਲਿਆਂਵਾਲੀ ਚੌਕ ਬਾਈਪਾਸ ਅਬੋਹਰ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨੇ ਪਿੰਡ ਕਿਲਿਆਂ ਵਾਲੀ ਵੱਲੋਂ ਦੋ ਨੌਜਵਾਨ ਮੋਟਰਸਾਇਕਲ ਨੰਬਰੀ ਪੀਬੀ 15 ਵਾਈ 4720 `ਤੇ ਆ ਰਹੇ ਸਨ ਜਿਹਨਾਂ ਨੂੰ ਸ਼ੱਕ ਦੇ ਆਧਾਰ `ਤੇ ਰੋਕ ਕੇ ਨਾਮ ਪਤਾ ਪੁੱਛਿਆ ਗਿਆ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਸ਼ੀਸਪਾਲ ਪੁੱਤਰ ਰਾਮ ਜੀ ਲਾਲ ਵਾਸੀ ਪੰਜਕੋਸੀ ਥਾਣਾ ਖੁਈਆ ਸਰਵਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਭੀਮ ਸੈਨ ਉਰਫ ਭੀਮ ਗੋਦਾਰਾ ਪੁੱਤਰ ਸਾਹਿਬ ਰਾਮ ਵਾਸੀ ਪੰਜਕੋਸੀ ਥਾਣਾ ਖੁਈਆ ਸਰਵਰ ਦੱਸਿਆ। ਜਿਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਸ਼ੀਸਪਾਲ ਕੋਲੋਂ 01 ਦੇਸੀ ਪਿਸਤੌਲ .32 ਬੋਰ, 3 ਰੌਂਦ .32 ਬੋਰ ਤੇ 1 ਦੇਸੀ ਪਿਸਤੌਲ ਬ੍ਰਾਮਦ ਹੋਇਆ। ਫਿਰ ਭੀਮ ਸੈਨ ਉਕਤ ਦੀ ਤਲਾਸ਼ੀ ਕਰਨ `ਤੇ ਉਸ ਕੋਲੋਂ 1 ਦੇਸੀ ਪਿਸਤੌਲ .32 ਬੋਰ , 3 ਰੌਂਦ .32 ਬੋਰ ਅਤੇ 1 ਦੇਸੀ ਪਿਸਤੌਲ ਬ੍ਰਾਮਦ ਹੋਇਆ। ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 209 ਮਿਤੀ 28 ਸਤੰਬਰ 2024 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ 1 ਅਬੋਹਰ ਦਰਜ ਰਜਿਸਟਰ ਕੀਤਾ । ਦੋਸ਼ੀਆਨ ਉਕਤਾਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।
