ਅੰਮ੍ਰਿਤਸਰ `ਚ ਫਿਰ ਤੋਂ ਚਲੀਆਂ ਤਾੜ-ਤਾੜ ਗੋਲੀਆਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 October, 2024, 03:56 PM

ਅੰਮ੍ਰਿਤਸਰ `ਚ ਫਿਰ ਤੋਂ ਚਲੀਆਂ ਤਾੜ-ਤਾੜ ਗੋਲੀਆਂ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦਾ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਡਾਕਟਰ ਦੇ ਘਰ ਦੇ ਏਅਰ ਕੰਡੀਸ਼ਨਰ ਦੀ ਸਰਵਿਸ ਕੀਤੀ ਗਈ ਅਤੇ 3500 ਰੁਪਏ ਲੈਣ ਵਾਸਤੇ ਜਿਸ ਤਰ੍ਹਾਂ ਹੀ ਡਾਕਟਰ ਕੋਲੋਂ ਰੁਪਏ ਮੰਗੇ ਗਏ ਤਾਂ ਉਹਨਾਂ ਵੱਲੋਂ ਉੱਥੇ ਖਲੋਤੇ ਨੌਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਦੇ ਨਾਲ ਕੇਸ ਦਰਜ ਕਰ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ।