ਹਰਿਆਣਾ ਰੋਡਵੇਜ਼ ਦੀ ਬੱਸ ਦੇ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ 17 ਯਾਤਰੂ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 22 October, 2024, 03:24 PM

ਹਰਿਆਣਾ ਰੋਡਵੇਜ਼ ਦੀ ਬੱਸ ਦੇ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ 17 ਯਾਤਰੂ ਜ਼ਖ਼ਮੀ
ਯਮੁਨਾਨਗਰ : ਯਮੁਨਾਨਗਰ `ਚ ਹਰਿਆਣਾ ਰੋਡਵੇਜ਼ ਦੀ ਬੱਸ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ `ਚ ਬੱਸ `ਚ ਸਵਾਰ 17 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਗਢੌਲਾ ਮਿਲਕ ਟੋਲ ਪਲਾਜ਼ਾ `ਤੇ ਵਾਪਰਿਆ ਹੈ ਤੇ ਬੱਸ ਵਿੱਚ 40 ਤੋਂ 45 ਯਾਤਰੀ ਸਵਾਰ ਸਨ।ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਕੰਡਕਟਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਕਰ ਰਹੀ ਹੈ । ਰੋਡਵੇਜ਼ ਦੀ ਬੱਸ ਯਮੁਨਾਨਗਰ ਤੋਂ ਅੰਬਾਲਾ ਜਾ ਰਹੀ ਸੀ । ਇਸ ਦੌਰਾਨ ਦੁਪਹਿਰ 1 ਵਜੇ ਤੋਂ ਬਾਅਦ ਬੱਸ ਗੜ੍ਹੌਲਾ ਟੋਲ ਪਲਾਜ਼ਾ ’ਤੇ ਪੁੱਜੀ ਤੇ ਤੇਜ਼ ਰਫਤਾਰ ਨਾਲ ਡਿਵਾਈਡਰ ਨਾਲ ਟਕਰਾ ਗਈ । ਬੱਸ ਦੀ ਟੱਕਰ ਹੁੰਦੇ ਹੀ ਲੋਕ ਸੀਟਾਂ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਹਨਾਂ ਦੇ ਮੂੰਹ `ਤੇ ਸੱਟਾਂ ਲੱਗੀਆਂ ਹਨ । ਸਾਰੇ ਜ਼ਖਮੀਆਂ ਨੂੰ ਜਗਾਧਰੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ । ਵਥਾਣਾ ਛਪਾਰ ਦੇ ਜਾਂਚ ਅਧਿਕਾਰੀ ਰਾਜਿੰਦਰ ਕੁਮਾਰ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।